current news

Why woman writes letter to yogi with her blood

ਆਗਰਾ -19 ਦਸੰਬਰ- ਮਾਮਲਾ ਉਤਰ ਪ੍ਰਦੇਸ਼ ਦੇ ਆਗਰਾ ਜ਼ਿਲੇ ਦਾ ਹੈ। ਜਿੱਥੇ ਪਰੇਸ਼ਾਨੀ ਨਾਲ ਜੂਝ ਰਹੀ ਇਕ ਔਤਰ ਨੇ ਤੰਗ ਆ ਕੇ ਸੀ.ਐਮ ਯੋਗੀ ਨੂੰ ਖੂਨ ਨਾਲ ਪੱਤਰ ਲਿਖ ਦਿੱਤਾ ਪਰ ਇਹ ਕੰਮ ਕਰਨ `ਤੇ ਭ੍ਰਿਸ਼ਟ ਅਧਿਕਾਰੀਆਂ ਨੇ ਉਸ ਦੇ ਖਿਲਾਫ ਐਫ.ਆਈ.ਆਰ ਦਰਜ ਕਰਵਾ ਦਿੱਤੀ।

ਇਕ ਪਾਸੇ ਜਿੱਥੇ ਓ.ਡੀ.ਐਫ ਯਾਨੀ ਖੁਲ੍ਹੇ `ਚ ਟਾਇਲਟ ਖਿਲਾਫ ਪੀ.ਐਮ. ਮੋਦੀ ਤੋਂ ਲੈ ਕੇ ਸੀ.ਐਮ ਯੋਗੀ ਤੱਕ ਮੁਹਿੰਮ ਚਲਾ ਰਹੇ ਹਨ। ਸਹੁਰੇ ਘਰ `ਚ ਟਾਇਲਟ ਦੀ ਮੰਗ ਕਰਨ ਵਾਲੀ ਪ੍ਰਿਯੰਕਾ ਭਾਰਤੀ ਦਾ ਨਾਮ ਦੇਸ਼ ਭਰ `ਚ ਪ੍ਰਸਿੱਧ ਹੋ ਗਿਆ। ਦੂਜੇ ਪਾਸੇ ਆਗਰਾ `ਚ ਇਕ ਔਰਤ ਨੂੰ ਟਾਇਲਟ ਦੀ ਮੰਗ ਕਰਨਾ ਇੰਨਾ ਮਹਿੰਗਾ ਪਿਆ ਕਿ ਪ੍ਰਸ਼ਾਸਨ ਨੇ ਉਸ ਦੇ ਖਿਲਾਫ ਐਫ.ਆਈ.ਆਰ ਤੱਕ ਦਰਜ ਕਰਵਾ ਦਿੱਤੀ।  ਔਰਤ ਨੇ ਅੱਧੇ ਬਣੇ ਟਾਇਲਟਾਂ ਦੇ ਸਾਹਮਣੇ ਜਾ ਕੇ ਧਰਨਾ ਪ੍ਰਦਰਸ਼ਨ ਕੀਤਾ ਜੋ ਬਾਅਦ `ਚ ਭੁੱਖ ਹੜਤਾਲ `ਚ ਬਦਲ ਗਿਆ। ਔਰਤ ਨੇ ਬਹੁਤ ਦਿਨਾਂ ਤੋਂ ਟਾਇਲਟ ਦੇ ਨਾਮ `ਤੇ ਖੁਲ੍ਹੇ ਪਏ ਗੱਡਿਆਂ ਨੂੰ ਪੱਕਾ ਕਰਨ ਲਈ ਪੈਸੇ ਦੀ ਮੰਗ ਕੀਤੀ ਪਰ ਔਰਤ ਨੂੰ ਪੈਸੇ ਦੇ ਬਦਲੇ ਵਾਰ-ਵਾਰ ਪਰੇਸ਼ਾਨ ਕੀਤਾ ਜਾਣ ਲੱਗਾ। ਇਸ ਸਭ ਤੋਂ ਪਰੇਸ਼ਾਨ ਔਰਤ ਨੇ ਸੀ.ਐਮ ਨੂੰ ਖੂਨ ਨਾਲ ਪੱਤਰ ਲਿਖ ਦਿੱਤਾ। ਔਰਤ ਦੇ ਪੱਤਰ ਲਿਖਣ ਦੇ ਬਾਅਦ ਪ੍ਰਸ਼ਾਸਨ ਹਰਕਤ `ਚ ਆਇਆ ਪਰ ਪ੍ਰਸ਼ਾਸਨ ਦੀ ਪੋਲ ਉਸ ਸਮੇਂ ਇੱਥੇ ਖੁਲ੍ਹ ਗਈ ਜਦੋਂ ਏ.ਡੀ.ਐਮ ਸਿਵਲ ਸਪਲਾਈ ਨੇ ਦੱਸਿਆ ਕਿ 488 ਟਾਇਲਟਾਂ ਦੀ ਮਨਜ਼ੂਰੀ ਸ਼ਾਸਨ ਤੋਂ ਮਿਲੀ ਹੈ, ਜਿਨ੍ਹਾਂ `ਤੇ ਕੰਮ ਹੋਣਾ ਹੈ। ਔਰਤ ਨੇ ਲੈਟਰ `ਚ ਲਿਖਿਆ ਕਿ ਆਗਰਾ `ਚ ਟਾਇਲਟ ਨੂੰ ਲੈ ਕੇ ਪ੍ਰਸ਼ਾਸਨ ਦਾ ਰਵੱਈਆ ਬਦਲਿਆ ਹੋਇਆ ਹੈ। ਔਰਤ ਨੇ ਲੈਟਰ ਦੇ ਮਾਧਿਅਮ ਤੋਂ ਸੀ.ਐਮ ਨੂੰ ਦੱਸਿਆ ਕਿ ਆਗਰਾ `ਚ ਸ਼ਾਸਨ ਨੇ 488 ਟਾਇਲਟ ਦੀ ਮਨਜ਼ੂਰੀ ਦਿੱਤੀ ਹੈ ਪਰ ਜ਼ਰੂਰਤ ਮੰਦਾਂ ਨੂੰ ਟਾਇਲਟ ਨਹੀਂ ਮਿਲਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਜੋ ਸ਼ਾਸਨ ਤੋਂ ਆਦੇਸ਼ ਮਿਲਿਆ ਹੈ ਉਸ ਨੂੰ ਉਹ ਪੂਰਾ ਕਰ ਰਹੇ ਹਨ।

ਇਹ ਵੀ ਪੜ੍ਹੋ:

BJP vote percentage get hike in Gujarat

Kajol does not approve name “virushka” for Virat and Anushka

Kejriwal government takes big decision Hospital will get 50% reservation

Suicide bomber kills at least 18 at police acdemy in somalia’s capital

UP CM Yogi Government Approved Yupikaka low

 

keep in touch :
facebook : aonetvpunjabi
twitter : AonePunjabi
youtube : AONE PUNJABI TV

Click to comment

You must be logged in to post a comment Login

Leave a Reply

Most Popular

Facebook

Copyright © 2017 Aone Punjabi TvThemetf

To Top
Show Buttons
Hide Buttons
%d bloggers like this: