current news

Kajol does not approve name “virushka” for Virat and Anushka

ਮੁੰਬਈ- 15 ਦਸੰਬਰ-ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਅਤੇ ਭਾਰਤੀ ਕ੍ਰਿਕਟ ਕਪਤਾਨ ਵਿਰਾਟ ਕੋਹਲੀ ਨੂੰ ਉਨ੍ਹਾਂ ਦੇ ਵਿਆਹ `ਤੇ ਫਿਲਮ ਇੰਡਸਟਰੀ ਨਾਲ ਜੁੜੀਆਂ ਤਮਾਮ ਹਸਤੀਆਂ ਨੇ ਵਧਾਈਆਂ ਦਿੱਤੀ ਅਤੇ ਖੁਸ਼ਹਾਲ ਵਿਆਹੁਤਾ ਜੀਵਣ ਦੀ ਕਮਾਨਾ ਕੀਤੀ ਹੈ। ਅਨੁਸ਼ਕਾ ਅਤੇ ਵਿਰਾਟ ਨੇ ਸੋਮਵਾਰ ਇਟਲੀ ਦੇ ਇੱਕ ਰਿਜ਼ੋਰਟ ਵਿੱਚ ਰਿਸ਼ਤੇਦਾਰਾਂ ਅਤੇ ਕਰੀਬੀ ਦੋਸਤਾਂ ਦੀ ਮੌਜੂਦਗੀ `ਚ ਵਿਆਹ ਦੇ ਬੰਧਨ ਵਿੱਚ ਬੱਝ ਗਏ। ਇਸ ਜੋੜੇ ਨੇ ਦੇਰ ਰਾਤ ਟਵੀਟ ਕਰ ਵਿਆਹ ਦੀ ਜਾਣਕਾਰੀ ਦਿੱਤੀ।
ਮੇਗਾਸਟਾਰ ਅਮਿਤਾਭ ਬੱਚਨ, ਸੁਪਰਸਟਾਰ ਸ਼ਾਹਰੁਖ ਖਾਨ, ਪ੍ਰਿਯੰਕਾ ਸ਼ਰਮਾ, ਸ਼ਾਹਿਦ ਕਪੂਰ ਤੋਂ ਲੈ ਕੇ ਕਰਨ ਜੌਹਰ ਤੱਕ ਕਈ ਸਿਤਾਰਿਆਂ ਨੇ ਇਸ ਜੋੜੀ ਨੂੰ ਵਧਾਈਆਂ ਦਿੱਤੀਆਂ ਪਰ ਕਾਜੋਲ ਨੇ ਦੋਹਾਂ ਨੂੰ ਵਧਾਈ ਦਿੰਦੇ ਹੋਏ ਅਜਿਹੀ ਗੱਲ ਲਿਖ ਦਿੱਤੀ ਕਿ ਉਨ੍ਹਾਂ ਦਾ ਟਵੀਟ ਚਰਚਾਵਾਂ ਵਿੱਚ ਆ ਗਿਆ।
ਦੱਸ ਦੇਈਏ ਕਿ ਵਿਰਾਟ-ਅਨੁਸ਼ਕਾ ਨੂੰ ਉਨ੍ਹਾਂ ਦੇ ਫੈਨਜ਼ ਪਿਆਰ ਨਾਲ `ਵਿਰੁਸ਼ਕਾ` ਬੁਲਾਉਂਦੇ ਹਨ। ਅਜਿਹੇ ਵਿੱਚ ਸੋਫੈਨਜ਼ ਇਸ ਹੈਸ਼ਟੈਗ ਦੇ ਨਾਲ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ ਪਰ ਲੱਗਦਾ ਹੈ ਕਿ ਕਾਜੋਲ ਨੂੰ ਇਹ ਨਾਮ ਪਸੰਦ ਨਹੀਂ ਆਇਆ, ਜਿਸ ਦਾ ਜ਼ਿਕਰ ਉਨ੍ਹਾਂ ਨੇ ਆਪਣੇ ਟਵਿੱਟਰ `ਤੇ ਕੀਤਾ ਹੈ। ਕਾਜੋਲ ਨੇ ਲਿਖਿਆ, “ਉਂਝ ਮੈਨੂੰ `ਵਿਰੁਸ਼ਕਾ` ਤੋਂ ਜ਼ਿਆਦਾ ਤੁਹਾਡੇ ਦੋਹਾਂ ਦੇ ਨਾਂ ਪਸੰਦ ਹਨ, ਮੈਨੂੰ ਪੂਰੀ ਉਮੀਦ ਹੈ ਕਿ ਤੁਹਾਡੇ ਦੋਹਾਂ ਦਾ ਕਾਮਬੀਨੇਸ਼ਨ ਕਮਾਲ ਦਾ ਹੋਵੇਗਾ।ਸੋਸ਼ਲ ਮੀਡੀਆ ਤੇ `ਵਿਰੁਸ਼ਕਾ ਦਾ ਵਿਆਹ` ਲਗਾਤਾਰ ਨੰਬਰ ਵਨ `ਤੇ ਟ੍ਰੈਂਡ ਕਰ ਰਿਹਾ ਹੈ।

ਇਹ ਵੀ ਪੜ੍ਹੋ:

Kejriwal government takes big decision Hospital will get 50% reservation

Suicide bomber kills at least 18 at police acdemy in somalia’s capital

UP CM Yogi Government Approved Yupikaka low

Three members of Gonder gang arrested

ਹਰਿਆਣਾ ਵਿੱਚ ਕਾਨੂੰਨ ਵਿਵੱਸਥਾ ਦਾ ਬੁੱਰਾ ਹਾਲ , ਪੁਲਿਸ ਦੀ ਕਾਰਵਾਈ ਨੂੰ ਲੈ ਕੇ ਲਗਾਇਆ ਧਰਨਾ

 

keep in touch :
facebook : aonetvpunjabi
twitter : AonePunjabi
youtube : AONE PUNJABI TV

Click to comment

You must be logged in to post a comment Login

Leave a Reply

Most Popular

Copyright © 2017 Aone Punjabi TvThemetf

To Top