Life Imprisonment to a man who did rape with 4 Year old Girl - A One
Crime

Life Imprisonment to a man who did rape with 4 Year old Girl

ਅੰਮ੍ਰਿਤਸਰ – 10 ਅਕਤੂਬਰ- 4 ਸਾਲਾ ਮਾਸੂਮ ਬੱਚੀ ਨੂੰ ਚਾਕਲੇਟ ਦਿਵਾਉਣ ਦੇ ਬਹਾਨੇ ਘਰ ਤੋਂ ਲੈ ਜਾ ਕੇ ਉਸ ਨਾਲ ਜ਼ਬਰ-ਜਨਾਹ ਕਰਨ ਵਾਲੇ 24 ਸਾਲਾ ਦੋਸ਼ੀ ਨੌਜਵਾਨ ਦੇ ਖਿਲਾਫ ਲਗਾਏ ਗਏ ਦੋਸ਼ ਸਹੀ ਸਾਬਿਤ ਹੋਣ `ਤੇ ਸਥਾਨਕ ਵਧੀਕ ਜ਼ਿਲਾ ਤੇ ਸੈਸ਼ਨ ਜੱਜ ਐੱਸ. ਐੱਸ. ਧਾਲੀਵਾਲ ਦੀ ਅਦਾਲਤ ਨੇ ਉਸ ਨੂੰ ਸਖਤ ਸਜ਼ਾ ਸੁਣਾਈ ਹੈ, ਜਿਸ ਦੇ ਤਹਿਤ ਉਸ ਨੂੰ ਕੁਦਰਤੀ ਮੌਤ ਹੋਣ ਤਕ ਉਮਰ ਕੈਦ, ਜਦ ਕਿ ਧਾਰਾ 363 `ਚ 7 ਸਾਲ ਦੀ ਕੈਦ, 10 ਹਜ਼ਾਰ ਰੁਪਏ ਜੁਰਮਾਨਾ ਤੇ 366 `ਚ 10 ਸਾਲ ਦੀ ਕੈਦ ਤੇ 10 ਹਜ਼ਾਰ ਰੁਪਏ ਜ਼ੁਰਮਾਨਾ ਕੀਤੇ ਜਾਣ ਦੀ ਵੱਖ ਸਜ਼ਾ ਸੁਣਾਈ ਗਈ ਹੈ। ਕੋਈ ਵੀ ਜੁਰਮਾਨਾ ਰਾਸ਼ੀ ਨਾ ਅਦਾ ਕਰਨ `ਤੇ ਉਸ ਨੂੰ 6 ਮਹੀਨੇ ਦੀ ਵਾਧੂ ਕੈਦ ਹੋਵੇਗੀ।

Most Popular

To Top