Navjot Singh Sidhu's open Challange To Akali Dal President Badal - A One
Latest News

Navjot Singh Sidhu’s open Challange To Akali Dal President Badal

ਗੁਰਦਾਸਪੁਰ -9 ਅਕਤੁਬਰ- ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਖੁੱਲ੍ਹੀ ਚੁਣੌਤੀ ਦਿੰਦੇ ਹੋਏ ਕਿਹਾ ਹੈ ਕਿ ਪੰਜਾਬ ਦੇ ਮੁੱਦਿਆਂ `ਤੇ ਉਹ ਉਨ੍ਹਾਂ ਨਾਲ ਬਹਿਸ ਕਰ ਲੈਣ ਅਤੇ ਇਸ ਬਹਿਸ `ਚ ਜੋ ਹਾਰੇ, ਉਹ ਹਮੇਸ਼ਾ ਲਈ ਸਿਆਸਤ ਨੂੰ ਅਲਵਿਦਾ ਕਹਿ ਦੇਵੇ। ਅੱਜ ਕਾਂਗਰਸ ਉਮੀਦਵਾਰ ਤੇ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਦੇ ਸਮਰਥਨ `ਚ ਗੁਰਦਾਸਪੁਰ `ਚ ਆਪਣੀ ਅੰਤਿਮ ਚੋਣ ਰੈਲੀ `ਚ ਹਿੱਸਾ ਲੈਂਦੇ ਹੋਏ ਸਿੱਧੂ ਨੇ ਕਿਹਾ ਕਿ ਉਹ ਵਾਰ-ਵਾਰ ਸੁਖਬੀਰ ਨੂੰ 10 ਦਿਨਾਂ ਤੋਂ ਜਨਤਕ ਬਹਿਸ ਕਰਨ ਦੀ ਚੁਣੌਤੀ ਦੇ ਰਹੇ ਹਨ ਪਰ ਸੁਖਬੀਰ ਉਪ ਚੋਣ ਨੂੰ ਗਲਤ ਰੰਗਤ ਦੇਣ `ਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਸੁਖਬੀਰ ਦੀ ਹੈਸੀਅਤ ਸਿਰਫ ਇਕ ਵਿਧਾਇਕ ਦੀ ਹੈ, ਜਦਕਿ ਉਹ ਇਸ ਸਮੇਂ ਕੈਬਨਿਟ ਮੰਤਰੀ ਹਨ।

Most Popular

To Top