Cultural Program started In Surrey Canada - A One
Latest News

Cultural Program started In Surrey Canada

ਨਿਊਯਾਰਕ- 9 ਅਕਤੁਬਰ – ਬੀਤੇ ਦਿਨ ਪੰਜਾਬੀਆਂ ਦੀ ਸੰਘਣੀ ਵੱਸੋਂ ਵਾਲੇ ਕੈਨੇਡਾ ਦੇ ਸ਼ਹਿਰ ਸਰੀ `ਚ ਉੱਤਰੀ ਅਮਰੀਕਾ ਸਾਹਿਤ ਸੱਭਿਆਚਾਰ ਸੰਮੇਲਨ ਸੋਮਵਾਰ ਭਾਵ ਅੱਜ ਤੋਂ ਸ਼ੁਰੂ ਹੋ ਗਿਆ ਹੈ, ਜਿਸ ਦਾ ਉਦਘਾਟਨ ਡਾ: ਸੁਰਜੀਤ ਪਾਤਰ ਚੇਅਰਮੈਨ ਆਰਟਸ ਕੌਸਲ ਪੰਜਾਬ ਨੇ ਕੀਤਾ।ਇਸ ਦੌਰਾਨ ਡਾ: ਪਾਤਰ ਨੇ ਕਿਹਾ ਕਿ ਕੈਨੇਡਾ ਦੀ ਧਰਤੀ `ਤੇ ਸਥਾਪਿਤ ਪੰਜਾਬ ਭਵਨ ਸਿਰਫ਼ ਇਮਾਰਤ ਨਹੀਂ ਸਗੋਂ ਸਾਡੇ ਇਥੇ ਵੱਸਦੇ ਪੰਜਾਬੀਆਂ ਦੀ ਤੜਪ, ਤਾਂਘ ਵਿਕਾਸ ਅਤੇ ਵਿਰਾਸਤ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਇਸ ਇਮਾਰਤ ਪਿੱਛੇ ਸਾਡੀ ਇਤਿਹਾਸਕ, ਸਾਹਿਤਕ ਅਤੇ ਸੱਭਿਆਚਾਰਕ ਇਬਾਰਤ ਹੈ। ਉੱਤਰੀ ਅਮਰੀਕਾ ਤੋਂ ਹੁੰਮ ਹੁਮਾ ਕੇ ਆਏ ਸਾਹਿਤਕਾਰ, ਦਾਨਿਸ਼ਵਰ ਅੱਜ ਇਸ ਇਮਾਰਤ ਨੂੰ ਇਬਾਰਤ ਵਿਚ ਤਬਦੀਲ ਕਰ ਰਹੇ ਹਨ।

Most Popular

To Top