Woman Raped in Front of Husband and Child - A One
punjabi

Woman Raped in Front of Husband and Child

ਮੁਜ਼ੱਫ਼ਰਨਗਰ, 7 ਅਕਤੂਬਰ – ਉਤਰ ਪ੍ਰਦੇਸ਼ ਦੇ ਮੁਜ਼ੱਫ਼ਰਨਗਰ `ਚ ਬੇਹਦ ਘਟੀਆ ਤੇ ਸ਼ਰਮਨਾਕ ਘਟਨਾ `ਚ ਇਕ 30 ਸਾਲ ਦੀ ਮਹਿਲਾ ਨਾਲ ਚਾਰ ਲੋਕਾਂ ਵੱਲੋਂ ਹਥਿਆਰਾਂ ਦੇ ਜੋਰ `ਤੇ ਉਸ ਦੇ ਪਤੀ ਤੇ ਤਿੰਨ ਮਹੀਨੇ ਦੇ ਬੱਚੇ ਸਾਹਮਣੇ ਸਮੂਹਿਕ ਜਬਰ ਜਨਾਹ ਕੀਤਾ ਗਿਆ। ਮਹਿਲਾ ਆਪਣੇ ਪਤੀ ਨਾਲ ਬੱਚੇ ਨੂੰ ਡਾਕਟਰ ਕੋਲੋਂ ਚੈੱਕ ਅੱਪ ਕਰਵਾ ਕੇ ਮੋਟਰਸਾਈਕਲ ਰਾਹੀਂ ਵਾਪਸ ਘਰ ਪਰਤ ਰਹੀ ਸੀ ਕਿ ਰਸਤੇ ਵਿਚ ਹਥਿਆਰਬੰਦ ਬਦਮਾਸ਼ਾਂ ਨੇ ਉਨ੍ਹਾਂ ਨੂੰ ਰੋਕਿਆ ਤੇ ਮਹਿਲਾ ਕੋਲੋਂ ਬੱਚੇ ਨੂੰ ਖੋਹ ਲਿਆ ਤੇ ਪਤੀ ਦੀ ਕੁੱਟਮਾਰ ਕੀਤੀ। ਬੱਚੇ ਨੂੰ ਮਾਰਨ ਦੀ ਧਮਕੀ ਦੇਣ ਮਗਰੋਂ ਮਹਿਲਾ ਨਾਲ ਸਮੂਹਿਕ ਜਬਰ ਜਨਾਹ ਕੀਤਾ ਤੇ ਫਰਾਰ ਹੋ ਗਏ। ਪਤੀ ਪਤਨੀ ਵਲੋਂ ਰੌਲਾ ਪਾਉਣ ਮਗਰੋਂ ਸਥਾਨਕ ਪਿੰਡ ਵਾਸੀ ਇਕੱਠੇ ਹੋ ਗਏ ਤੇ ਘਟਨਾ ਦੀ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ, ਪੁਲਿਸ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ।

Most Popular

To Top