Birth Annicersary Celebration Of Guru Ramdas ji at the Golden Temple - A One
Latest News

Birth Annicersary Celebration Of Guru Ramdas ji at the Golden Temple

ਅੰਮ੍ਰਿਤਸਰ, 7 ਅਕਤੂਬਰ -ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਚੌਥੀ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਸ਼੍ਰੋਮਣੀ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਤੇ ਉਤਸ਼ਾਹ ਸਹਿਤ ਮਨਾਇਆ ਜਾ ਰਿਹਾ ਹੈ। ਅੱਜ ਸਵੇਰੇ 8.30 ਤੋਂ 12 ਵਜੇ ਤੱਕ ਸੁੰਦਰ ਜਲੌ ਸਜਾਏ ਗਏ। ਦੂਰੋਂ ਨੇੜਿਉਂ ਲੱਖਾਂ ਸੰਗਤਾਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਪੁੱਜੀਆਂ ਹੋਈਆਂ ਹਨ ਤੇ ਹਰ ਪਾਸੇ ਸੰਗਤਾਂ ਦਾ ਠਾਠਾਂ ਮਾਰਦਾ ਇਕੱੱਠ ਨਜ਼ਰ ਆ ਰਿਹਾ ਹੈ। ਸ਼ਾਮ ਸਮੇਂ ਹੋਣ ਵਾਲੀ ਐਲਈਡੀ ਦੀਪਮਾਲਾ ਤੇ ਆਤਿਸ਼ਬਾਜ਼ੀ ਦਾ ਨਜ਼ਾਰਾਂ ਦੇਖਣ ਲਈ ਅਜੇ ਵੀ ਲੱਖਾਂ ਸ਼ਰਧਾਲੂ ਗੁਰੂ ਨਗਰੀ ਪੁੱਜ ਰਹੇ ਹਨ।

Most Popular

To Top