Controversial Statement of BJP Leader Bansi Lal's Over Girl - A One
Latest News

Controversial Statement of BJP Leader Bansi Lal’s Over Girl

ਨਵੀਂ ਦਿੱਲੀ -5 ਅਕਤੁਬਰ-ਛੱਤੀਸਗੜ੍ਹ ਦੇ ਕੋਰਬਾ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਐੱਮ. ਪੀ. ਬੰਸੀ ਲਾਲ ਇਕ ਪ੍ਰੋਗਰਾਮ ਦੌਰਾਨ ਭਲਵਾਨਾਂ ਦਾ ਹੌਸਲਾ ਵਧਾਉਣ ਲਈ ਗਏ ਸਨ ਪਰ ਉਥੇ ਸਰੀਰਕ ਪੱਖੋਂ ਮਜ਼ਬੂਤ ਕੁੜੀਆਂ ਨੂੰ ਵੇਖ ਕੇ ਕੁਝ ਅਜਿਹਾ ਕਹਿ ਬੈਠੇ ਕਿ ਹੁਣ ਉਨ੍ਹਾਂ ਦੀ ਕਿਰਕਿਰੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਤਾਂ ਛੱਤੀਸਗੜ੍ਹ ਦੀਆਂ ਕੁੜੀਆਂ ਵੀ ਟਨਾਟਨ ਹੁੰਦੀਆਂ ਜਾ ਰਹੀਆਂ ਹਨ। ਹੁਣ ਮੁੰਬਈ ਤੇ ਕੋਲਕਾਤਾ ਤੋਂ ਕੁੜੀਆਂ ਨੂੰ ਸੱਦਣ ਦੀ ਕੋਈ ਲੋੜ ਨਹੀਂ ਕਿਉਂਕਿ ਸਾਡੇ ਸੂਬੇ ਦੀਆਂ ਕੁੜੀਆਂ ਵੀ ਟਨਾਟਨ ਹਨ।
ਉਨ੍ਹਾਂ ਦੇ ਇਸ ਬਿਆਨ ਨੂੰ ਲੈ ਕੇ ਸਿਆਸੀ ਹਲਕਿਆਂ ਵਿਚ ਵਿਵਾਦ ਖੜ੍ਹਾ ਹੋ ਗਿਆ ਹੈ। ਕਾਂਗਰਸ ਨੇ ਇਸ `ਤੇ ਤਿੱਖਾ ਇਤਰਾਜ਼ ਕਰਦਿਆਂ ਕਿਹਾ ਹੈ ਕਿ ਕੁੜੀਆਂ ਪ੍ਰਤੀ ਅਜਿਹੇ ਸ਼ਬਦਾਂ ਦੀ ਵਰਤੋਂ ਨਹੀਂ ਹੋਣੀ ਚਾਹੀਦੀ। ਭਾਜਪਾ ਦੇ ਐੱਮ. ਪੀ. ਨੂੰ ਆਪਣੇ ਬੋਲਾਂ ਲਈ ਮੁਆਫੀ ਮੰਗਣੀ ਚਾਹੀਦੀ ਹੈ।

Most Popular

To Top