Honeypreet Insan to be Produced in Panchkula Court Today - A One
Latest News

Honeypreet Insan to be Produced in Panchkula Court Today

ਚੰਡੀਗੜ੍ਹ-4 ਅਕਤੁਬਰ- ਪੰਚਕੁਲਾ ਦੇ ਡੰਗੇ ਫਸਾਦ ਦੇ ਨਾਲ ਦੇਸ਼ਧ੍ਰੋਹ ਦੇ ਮਾਮਲੇ ਦੀ ਮੱੂਖ ਦੋਸੀ ਅਤੇ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਹਰੀਮ ਦੀ ਮੂੰਹ ਬੋਲੀ ਬੇਟੀ ਹਨੀਪ੍ਰੀਤ ਅੱਜ ਕੋਰਟ `ਚ ਪੇਸ਼ ਹੋਣ ਲਈ ਪੰਚਕੂਲਾ ਕੋਰਟ `ਚ ਪਹੁੰਚ ਚੁੱਕੀ ਹੈ। ਹਨੀਪ੍ਰੀਤ ਨੂੰ ਕੋਰਟ ਰੂਮ `ਚ ਲਿਜਾਇਆ ਗਿਆ ਹੈ। ਜ਼ਿਕਰਯੋਗ ਹੈ ਰਾਮ ਰਹੀਮ ਦੀ ਮੂੰਹ ਬੋਲੀ ਬੇਟੀ ਹਨੀਪ੍ਰੀਤ ਨੂੰ ਮੰਗਲਵਾਰ ਦੁਪਹਿਰ 3 ਵਜੇ ਦੇ ਕਰੀਬ ਗ੍ਰਿਫਤਾਰ ਕੀਤਾ ਗਿਆ ਸੀ। ਅੱਜ ਉਸ ਨੂੰ ਕੋਰਟ `ਚ ਪੇਸ਼ ਕਰਕੇ ਪੁਲਸ ਉਸ ਦਾ ਰਿਮਾਂਡ ਹਾਸਲ ਕਰਨ ਵਾਲੀ ਹੈ। ਦੇਖਣਾ ਇਹ ਹੋਵੇਗਾ ਕਿ ਹਨੀਪ੍ਰੀਤ ਨੂੰ ਕੋਰਟ ਵੱਲੋਂ ਕੀ ਫੈਸਲਾ ਸੁਣਾਇਆ ਜਾਂਦਾ ਹੈ। ਹਨੀਪ੍ਰੀਤ 25 ਅਗਸਤ ਤੋਂ ਫਰਾਰ ਚੱਲ ਰਹੀ ਸੀ। ਪੂਰੇ 38 ਦਿਨਾਂ ਦੇ ਬਾਅਦ ਹਨੀਪ੍ਰੀਤ ਨੂੰ ਹਰਿਆਣਾ ਪੁਲਸ ਵੱਲੋਂ ਜ਼ੀਰਕਪੁਰ ਪਟਿਆਲਾ ਰੋਡ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਹਨੀਪ੍ਰੀਤ `ਤੇ 28 ਅਗਸਤ ਨੂੰ ਪੰਚਕੂਲਾ `ਚ ਹੋਈ ਹਿੰਸਾ ਦੇ ਦੋਸ਼ ਲਗਾਏ ਗਏ ਹਨ। ਇਸ ਹਿੰਸਾ `ਚ ਕਰੀਬ 35 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਲੋਕ ਜ਼ਖਮੀ ਹੋਏ ਸਨ। ਇਸ ਦੇ ਨਾਲ ਹੀ ਉਸ `ਤੇ ਦੇਸ਼ਧ੍ਰੋਹ ਦਾ ਦੋਸ਼ ਵੀ ਲਗਾਇਆ ਗਿਆ ਹੈ।

Most Popular

To Top