Father Murdered his 17 years old Girl Due to Affair - A One
punjabi

Father Murdered his 17 years old Girl Due to Affair

ਨਿਊ ਜਰਸੀ-3 ਅਕਤੁਬਰ- 17 ਸਾਲਾ ਪ੍ਰੇਮਿਕਾ ਦੇ ਪਿਆਰ `ਚ ਇਕ ਪਿਤਾ ਇੰਨਾ ਅੰਨ੍ਹਾ ਹੋ ਗਿਆ ਸੀ ਕਿ ਉਸ ਨੇ ਆਪਣੇ 3 ਸਾਲ ਦੇ ਮਾਸੂਮ ਬੇਟੇ ਦੀ ਹੱਤਿਆ ਕਰ ਦਿੱਤੀ। ਇਹ ਮਾਮਲਾ ਯੂ. ਐਸ. ਦੇ ਨਿਊ ਜਰਸੀ ਦਾ ਹੈ। 2015 ਵਿਚ ਹੋਏ ਇਸ ਹੱਤਿਆਕਾਂਡ ਦੇ 2 ਸਾਲਾਂ ਬਾਅਦ ਕਾਤਲ ਪਿਤਾ ਨੂੰ 10 ਸਾਲ ਲਈ ਸਲਾਖਾਂ ਪਿੱਛੇ ਭੇਜਿਆ ਗਿਆ।
ਇਹ ਹੈ ਮਾਮਲਾ
ਦੱਸਣਯੋਗ ਹੈ ਕਿ 2015 ਵਿਚ ਇਕ ਬੱਚੇ ਦਾ ਪਿਤਾ ਹੋਣ ਦੇ ਬਾਵਜੂਦ ਦੋਸ਼ੀ ਡੈਵਿਡ ਕ੍ਰਿਏਟੋ 17 ਸਾਲਾ ਕੁੜੀ ਜੁਲੀਆ ਸਟੇਨਸਕੀ ਨਾਲ ਰਿਲੇਸ਼ਨਸ਼ਿਪ ਵਿਚ ਸੀ ਪਰ ਜੁਲੀਆ ਨੂੰ 3 ਸਾਲਾ ਮਾਸੂਮ ਬ੍ਰੇਂਡਨ ਨਾਲ ਕੋਈ ਲਗਾਅ ਨਹੀਂ ਸੀ। ਆਪਣੇ ਬੇਟੇ ਦੀ ਵਜ੍ਹਾ ਨਾਲ ਪ੍ਰੇਮਿਕਾ ਨੂੰ ਗੁਆਉਣ ਦਾ ਡਰ ਦੋਸ਼ੀ ਪਿਤਾ `ਤੇ ਇੰਨਾਂ ਜ਼ਿਆਦਾ ਹਾਵੀ ਹੋ ਗਿਆ ਕਿ ਉਸ ਨੇ ਆਪਣੇ ਹੀ ਬੇਟੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

Most Popular

To Top