Honepreet Spotted in CCTV Footage in Greater Kalash - A One
Latest News

Honepreet Spotted in CCTV Footage in Greater Kalash

ਨਵੀਂ ਦਿੱਲੀ, 26 ਸਤੰਬਰ – ਪੁਲਿਸ ਲਈ ਪਹੇਲੀ ਬਣ ਚੁੱਕੀ ਹੈ ਹਨੀਪ੍ਰੀਤ। ਦੇਸ਼ ਦੁਨੀਆ `ਚ ਉਸ ਦੀ ਤਲਾਸ਼ `ਚ ਭਟਕ ਰਹੀ ਹਰਿਆਣਾ ਪੁਲਿਸ ਨੂੰ ਹਨੀਪ੍ਰੀਤ ਨੇ ਹੈਰਾਨ ਕਰ ਦਿੱਤਾ, ਜਦੋਂ ਉਸ ਵਲੋਂ ਦਿੱਲੀ ਹਾਈਕੋਰਟ `ਚ ਅਗਾਊਂ ਜਮਾਨਤ ਦੀ ਅਰਜੀ ਦਾਇਰ ਕੀਤੀ ਗਈ ਹੈ। ਅੱਜ ਦੁਪਹਿਰ ਦੋ ਵਜੇ ਕੋਰਟ ਇਸ ਮਾਮਲੇ `ਤੇ ਸੁਣਵਾਈ ਕਰੇਗਾ। ਰਿਪੋਰਟਾਂ ਮੁਤਾਬਿਕ ਇਸ ਅਰਜੀ `ਚ ਹਨੀਪ੍ਰੀਤ ਨੇ ਪੰਜਾਬ ਹਰਿਆਣਾ ਦੇ ਡਰੱਗਜ ਮਾਫੀਆ ਤੋਂ ਖੁਦ ਨੂੰ ਜਾਨ ਦਾ ਖਤਰਾ ਦੱਸਿਆ। ਇਸ ਤੋਂ ਪਹਿਲਾ ਦਿੱਲੀ ਦੇ ਗ੍ਰੇਟਰ ਕੈਲਾਸ਼ ਤੋਂ ਮਿਲੇ ਸੀ.ਸੀ.ਟੀ.ਵੀ. ਫੁਟੇਜ `ਚ ਹਨੀਪ੍ਰੀਤ ਨੂੰ ਦੇਖੇ ਜਾਣ ਦਾ ਦਾਅਵਾ ਕੀਤਾ ਗਿਆ ਹੈ। ਇਸ `ਚ ਕਾਲੇ ਰੰਗ ਦੇ ਕਪੜੇ ਤੇ ਬੁਰਕਾ ਪਹਿਨੇ ਹੋਏ ਹਨੀਪ੍ਰੀਤ ਇਕ ਵਕੀਲ ਦੇ ਘਰ ਜਾਂਦੇ ਹੋਏ ਦਿਖੀ ਹੈ। ਜਿਸ ਤੋਂ ਬਾਅਦ ਪੁਲਿਸ ਵਲੋਂ ਛਾਪੇਮਾਰੀ ਕੀਤੀ ਗਈ।

Most Popular

To Top