A Journey from Toilet Cleaner to Becoming a Famous Actress of Mahira Khan - A One
Latest News

A Journey from Toilet Cleaner to Becoming a Famous Actress of Mahira Khan

ਮੁੰਬਈ -26 ਸਤੰਬਰ- ਪਾਕਿਸਤਾਨੀ ਅਦਾਕਾਰਾ ਮਾਹਿਰਾ ਖਾਨ ਇਨ੍ਹੀਂ ਦਿਨੀਂ ਰਣਬੀਰ ਕਪੂਰ ਨਾਲ ਸੋਸ਼ਲ ਮੀਡੀਆ `ਤੇ ਤਸਵੀਰਾਂ ਨੂੰ ਲੈ ਕੇ ਖੂਬ ਚਰਚਾ `ਚ ਹੈ। ਤੁਹਾਨੂੰ ਦੱਸ ਦੇਈਏ ਇਸ ਸਾਲ ਉਨ੍ਹਾਂ ਉਨ੍ਹਾਂ ਸ਼ਾਹਰੁਖ ਖਾਨ ਦੀ ਫਿਲਮ `ਰਈਸ` ਨਾਲ ਆਪਣੇ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ ਕੀਤੀ ਸੀ।

ਮਾਹਿਰਾ ਦਾ ਜਨਮ 21 ਦਸੰਬਰ, 1984 ਨੂੰ ਕਰਾਚੀ `ਚ ਹੋਇਆ ਸੀ। ਕਰਾਚੀ ਦੇ ਫਾਊਂਡੇਸ਼ਨ ਪਬਲਿਕ ਸਕੂਲ `ਚ ਮਾਹਿਰਾ ਨੇ ਪੜਾਈ ਕੀਤੀ ਸੀ। ਫਿਰ 17 ਸਾਲ ਦੀ ਉਮਰ `ਚ ਉਹ ਅੱਗੇ ਦੀ ਪੜਾਈ ਲਈ ਕੈਲੀਫੋਰਨੀਆ ਚਲੀ ਗਈ।

ਪਰ ਮਾਹਿਰਾ ਬਾਰੇ ਇਹ ਗੱਲ ਬਹੁਤ ਘੱਟ ਲੋਕ ਜਾਣਦੇ ਹਨ ਕਿ ਉਨ੍ਹਾਂ ਦੀ ਗਿਣਤੀ ਸਭ ਤੋਂ ਮਸ਼ਹੂਰ ਪਾਕਿਸਤਾਨੀ ਅਦਾਕਾਰਾ `ਚ ਕੀਤੀ ਜਾਂਦੀ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇੰਨੀ ਮਸ਼ਹੂਰ ਅਦਾਕਾਰਾ ਕਦੀ ਵੇਟਰਸ ਦੇ ਤੌਰ `ਤੇ ਵੀ ਕੰਮ ਕਰ ਚੁੱਕੀ ਹੈ।

ਯੂ. ਐੱਸ. ਏ. `ਚ ਪੜਾਈ ਦੌਰਾਨ ਉੁਸਨੇ ਬਤੌਰ ਵੇਟਰਸ ਇਕ ਰੈਸਟੋਰੈਂਟ `ਚ ਪਾਰਟ ਟਾਈਮ ਕੰਮ ਕੀਤਾ। ਇੰਨਾ ਹੀ ਨਹੀਂ ਪੜਾਈ ਦੌਰਾਨ ਉਹ ਦਦਦਨਾਮਕ ਦੁਕਾਨ `ਤੇ ਕੰਮ ਕਰਦੀ ਸੀ ਜਿੱਥੇ ਉਹ ਟਾਇਲੇਟ ਸਾਫ, ਸਾਫ-ਸਫਾਈ ਅਤੇ ਕੈਸ਼ਿਅਰ ਤੱਕ ਦਾ ਕੰਮ ਕਰਦੀ ਸੀ।
ਸੂਤਰਾਂ ਮੁਤਾਬਕ 2006 `ਚ ਲਾਸ ਐਂਜਿਲਸ `ਚ ਮਾਹਿਰਾ ਦੀ ਮੁਲਾਕਾਤ ਅਲੀ ਅਸਕਰੀ ਨਾਂ ਦੇ ਇਕ ਵਿਅਕਤੀ ਨਾਲ ਹੋਈ ਸੀ ਪਰ ਮਾਹਿਰਾ ਦਾ ਪਰਿਵਾਰ ਇਨ੍ਹਾਂ ਦੋਵਾਂ ਦੇ ਰਿਸ਼ਤੇ ਦੇ ਖਿਲਾਫ ਸੀ।
ਅਜਿਹੇ `ਚ ਉਨ੍ਹਾਂ ਆਪਣੇ ਪਰਿਵਾਰ ਦੇ ਖਿਲਾਫ ਜਾ ਕੇ 13 ਜੁਲਾਈ 2007 ਨੂੰ ਅਲੀ ਨਾਲ ਵਿਆਹ ਕਰ ਲਿਆ। ਕਰੀਬ 8 ਸਾਲ ਬਾਅਦ 2015 `ਚ ਮਾਹਿਰਾ ਤੇ ਅਲੀ ਨੇ ਤਲਾਕ ਲੈ ਲਿਆ। ਮਾਹਿਰਾ ਦਾ ਇਕ ਬੇਟਾ ਅਜਲਾਨ ਹੈ ਜੋ ਇਸ ਸਮੇਂ ਉਸ ਨਾਲ ਹੀ ਰਹਿੰਦਾ ਹੈ।

Most Popular

To Top