BJP Minister Vikram Saini Gives Statement Over Cow Protection - A One
Latest News

BJP Minister Vikram Saini Gives Statement Over Cow Protection

ਲਖਨਊ -25 ਸਤੰਬਰ- ਬੀਜੇਪੀ ਦੇ ਵਿਧਾਇਕ ਵਿਕਰਮ ਸੈਣੀ ਨੇ ਗਊ-ਰੱਖਿਆ ਨੂੰ ਲੈ ਕੇ ਵਿਵਾਦਤ ਬਿਆਨ ਦਿੱਤਾ ਹੈ। ਉਨ੍ਹਾਂ ਨੇ ਗਊ ਰੱਖਿਆ ਦੇ ਨਾਲ ਵੀ ਵਿਸ਼ੇਸ ਧਰਮ ਨੂੰ ਲੈ ਕੇ ਗਲਤ ਸ਼ਬਦਾਂ ਦਾ ਇਸਤੇਮਾਲ ਕੀਤਾ ਅਤੇ ਭੜਕਾਊ ਭਾਸ਼ਨ ਦਿੱਤਾ।
ਜਿਕਰਯੋਗ ਹੈ ਯੂ.ਪੀ. `ਚ ਬੀਜੇਪੀ ਦੀ ਖਤੌਲੀ ਸੀਟ ਤੋਂ ਵਿਧਾਇਕ ਵਿਕਰਮ ਸੈਣੀ ਨੇ ਬ੍ਰਾਹਮਣ ਸਮਾਜ ਦੇ ਪ੍ਰੋਗਰਾਮ `ਚ ਕਿਹਾ ਕਿ ਇਹ ਕੋਈ ਮੁਸਲਮਾਨ ਸਮਾਜ ਥੋੜ੍ਹਾ ਹੈ ਕਿ 3 ਵਾਰ ਤਲਾਕ ਬੋਲਿਆ ਅਤੇ ਪਿੱਛ ਛੁਟ ਗਿਆ। ਸਾਡਾ ਸਮਾਜ ਹਿੰਦੂ ਸਮਾਜ ਹੈ, ਜਿਥੇ 7 ਜਨਮਾਂ ਦਾ ਸਾਥ ਰਹੇਗਾ ਚਾਹੇ ਲੜਣ ਵਾਲਾ ਪਤੀ ਹੋਵੇ ਜਾਂ ਪਤਨੀ ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਮੈਂ ਕਿਹਾ ਸੀ ਕਿ ਜਿਸਦੀ ਛਾਤੀ ਵੰਦੇ ਮਾਤਰਮ ਕਹਿੰਦੇ ਹੋਏ ਚੌੜੀ ਹੁੰਦੀ ਹੋਵੇ, ਜਿਹੜਾ ਗਾਂ ਨੂੰ ਆਪਣੀ ਮਾਂ ਕਹਿੰਦਾ ਹੋਵੇ ਇਸ ਤਰ੍ਹਾਂ ਦੇ ਲੋਕਾਂ ਦੀ ਵੋਟ ਚਾਹੀਦੇ ਹਨ ਅਤੇ ਜਿਹੜਾ ਇਹ ਕੰਮ ਨਹੀਂ ਕਰਦਾ ਉਨ੍ਹਾਂ ਦਾ ਨਹੀਂ ਚਾਹੀਦਾ। ਇਸ ਤਰ੍ਹਾਂ ਦਾ ਬਿਆਨ ਦੇ ਕੇ ਸਭ ਤੋਂ ਵਧ ਵੋਟਾਂ ਲੈ ਕੇ ਚੋਣਾਂ ਜਿੱਤਿਆ ਹਾਂ। ਕੰਮ ਠੀਕ ਕਰਾਂਗਾ ਜਿਹੜੇ ਦੇਸ਼ ਦੇ ਦੁਸ਼ਮਣ ਹਨ, ਜੋ ਗੋਕਸ਼ੀ ਕਰਦੇ ਹਨ ਉਨ੍ਹਾਂ ਦਾ ਇਲਾਜ ਕਰਦੇ ਹੋਏ ਨਾ ਮਰਨ ਦਾ ਫਿਕਰ ਹੈ ਅਤੇ ਨਾ ਹੀ ਕਿਸੇ ਨੂੰ ਮਾਰਨ ਦੀ ਚਿੰਤਾ ਹੈ।
ਵਿਕਰਮ ਸੈਣੀ ਨੇ ਅੱਗੇ ਕਿਹਾ ਕਿ ਗਊਰੱਖਿਆ ਦੇ ਨਾਂ `ਤੇ ਗੁੰਡਾਗਰਦੀ ਕਰਨ ਵਾਲਿਆਂ ਨੂੰ ਪ੍ਰਧਾਨ ਮੰਤਰੀ ਨੇ ਵੀ ਗਲਤ ਦੱਸ ਕੇ ਇਸਦੀ ਅਲੋਚਨਾਂ ਕੀਤੀ ਸੀ, ਪਰ ਉਨ੍ਹਾਂ ਦੀ ਪਾਰਟੀ ਵਲੋਂ ਹੀ ਇਹ ਸਿਲਸਿਲਾ ਖਤਮ ਨਹੀਂ ਹੋ ਰਿਹਾ ਹੈ।

Most Popular

To Top