The World's Fatest Woman Died - A One
Latest News

The World’s Fatest Woman Died

ਮਿਸਰ-25 ਸਤੰਬਰ- ਮਿਸਰ ਦੀ ਰਹਿਣ ਵਾਲੀ ਦੁਨੀਆ ਦੀ ਸਭ ਤੋਂ ਵਜ਼ਨੀ(ਮੋਟੀ) ਮਹਿਲਾ ਐਮਾਨ ਅਹਿਮਦ ਦੀ ਮੌਤ ਹੋ ਗਈ ਹੈ। ਉਨ੍ਹਾਂ ਦਾ ਇਲਾਜ ਮੁੰਬਈ ਦੇ ਸੈਫੀ ਹਸਪਤਾਲ ਵਿਚ ਵੀ ਹੋਇਆ ਸੀ ਪਰ ਕੁਝ ਦਿਨ ਬਾਅਦ ਹੀ ਉਨ੍ਹਾਂ ਦੀ ਭੈਣ ਇਲਾਜ ਲਈ ਉਨ੍ਹਾਂ ਨੂੰ ਆਬੂ ਧਾਬੀ ਲੈ ਗਈ।

ਇਮਾਨ ਉਦੋਂ 500 ਕਿਲੋਗ੍ਰਾਮ ਦੀ ਸੀ ਜਦੋਂ ਉਹ ਇਲਾਜ ਕਰਾਉਣ ਲਈ ਮੁੰਬਈ ਆਈ ਸੀ ਅਤੇ ਉਨ੍ਹਾਂ ਦਾ ਭਾਰ 250 ਕਿਲੋਗ੍ਰਾਮ ਘੱਟ ਹੋਣ ਦੀ ਗੱਲ ਵੀ ਸਾਹਮਣੇ ਆਈ ਸੀ ਪਰ ਉਨ੍ਹਾਂ ਭੈਣ ਨੇ ਡਾਕਟਰਾਂ `ਤੇ ਦੋਸ਼ ਲਗਾਇਆ ਸੀ ਕਿ ਉਨ੍ਹਾਂ ਦੀ ਭੈਣ ਦੀ ਸਿਹਤ `ਚ ਕੋਈ ਸੁਧਾਰ ਨਹੀਂ ਆਇਆ, ਜਦੋਂ ਕਿ ਡਾਕਟਰਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਸਿਹਤ `ਚ ਕਾਫੀ ਸੁਧਾਰ ਹੋ ਰਿਹਾ ਹੈ। ਇਨ੍ਹਾਂ ਦੋਸ਼ਾਂ ਦੇ ਚੱਲਦੇ ਉਹ ਇਮਾਨ ਨੂੰ ਆਬੂਧਾਬੀ ਲੈ ਗਈ। ਜਿਥੇ ਉਨ੍ਹਾਂ ਨੇ ਅੱਜ (25 ਸਤੰਬਰ) ਸਵੇਰੇ 4 ਵੱਜ ਕੇ 35 ਮਿੰਟ `ਤੇ ਆਖਰੀ ਸਾਹ ਲਿਆ।

Most Popular

To Top