Trump Issued a New Ban List On Sunday - A One
Latest News

Trump Issued a New Ban List On Sunday

ਵਾਸ਼ਿੰਗਟਨ-25 ਸਤੰਬਰ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਾ ਵਿਚ ਯਾਤਰਾ ਕਰਨ ਉੱਤੇ ਰੋਕ ਲਗਾਉਣ ਵਾਲੀ ਇਕ ਨਵੀਂ ਸੂਚੀ ਜਾਰੀ ਕੀਤੀ ਹੈ, ਜਿਸ ਵਿਚ ਉੱਤਰੀ ਕੋਰੀਆ, ਵੈਨਜ਼ੁਏਲਾ ਅਤੇ ਚਾਡ ਸਮੇਤ 8 ਦੇਸ਼ਾਂ ਨੂੰ ਸ਼ਾਮਲ ਕੀਤਾ ਗਿਆ ਹੈ । ਇਨ੍ਹਾਂ ਦੇਸ਼ਾਂ ਦੇ ਨਾਗਰਿਕਾਂ ਉੱਤੇ ਯਾਤਰਾ ਪਾਬੰਦੀ ਲਗਾਉਣ ਲਈ ਖ਼ਰਾਬ ਸੁਰੱਖਿਆ ਜਾਂਚ ਅਤੇ ਅਮਰੀਕੀ ਅਧਿਕਾਰੀਆਂ ਨਾਲ ਸਹੀ ਸਹਿਯੋਗ ਨਾ ਕਰਨ ਦਾ ਹਵਾਲਾ ਦਿੱਤਾ ਗਿਆ ਹੈ । ਟਰੰਪ ਨੇ ਐਤਵਾਰ ਨੂੰ ਨਵੀਂ ਪਾਬੰਦੀ ਸੂਚੀ ਜਾਰੀ ਕੀਤੀ ਜੋ ਖਤਮ ਹੋ ਰਹੇ ਪਹਿਲਾਂ ਦੇ ਹੁਕਮ ਦਾ ਸਥਾਨ ਲਏਗੀ। ਯਾਤਰਾ ਪਾਬੰਦੀ ਦੇ ਪਹਿਲੇ ਹੁਕਮ ਨੇ ਉਨ੍ਹਾਂ ਨੂੰ ਰਾਜਨੀਤਕ ਅਤੇ ਕਾਨੂੰਨੀ ਪਚੜੇ ਵਿਚ ਫਸਾ ਦਿੱਤਾ ਸੀ । ਆਲੋਚਕਾਂ ਨੇ ਇਲਜ਼ਾਮ ਲਗਾਇਆ ਸੀ ਕਿ ਜਨਵਰੀ ਵਿਚ ਕਾਰਜਭਾਰ ਸੰਭਾਲਣ ਤੋਂ ਬਾਅਦ ਤੋਂ ਹੀ ਟਰੰਪ ਦੇਸ਼ ਵਿਚ ਮੁਸਲਮਾਨਾਂ ਦੇ ਪ੍ਰਵੇਸ਼ ਉੱਤੇ ਰੋਕ ਲਗਾਉਣ ਦੀ ਕੋਸ਼ਿਸ਼ ਵਿਚ ਹਨ । ਟਰੰਪ ਨੇ ਇਕ ਟਵੀਟ ਕੀਤਾ ਕਿ ਅਮਰੀਕਾ ਨੂੰ ਸੁਰੱਖਿਅਤ ਬਣਾਉਣਾ ਉਨ੍ਹਾਂ ਦੀ ਪਹਿਲ ਹੈ । “ਅਸੀਂ ਉਨ੍ਹਾਂ ਲੋਕਾਂ ਨੂੰ ਆਪਣੇ ਦੇਸ਼ ਵਿਚ ਪ੍ਰਵੇਸ਼ ਨਹੀਂ ਕਰਨ ਦਵਾਂਗੇ ਜਿਨ੍ਹਾਂ ਦੀ ਅਸੀਂ ਠੀਕ ਤਰੀਕੇ ਨਾਲ ਸੁਰੱਖਿਆ ਜਾਂਚ ਨਹੀਂ ਕਰ ਸਕਦੇ ਹਾਂ ।“ ਸੂਡਾਨ ਮੁਸਲਮਾਨ ਬਹੁਲ ਉਨ੍ਹਾਂ 6 ਦੇਸ਼ਾਂ ਵਿਚੋਂ ਇਕ ਸੀ ਜਿਸ ਉੱਤੇ ਪਹਿਲਾਂ ਪਾਬੰਦੀ ਲਗਾਈ ਗਈ ਸੀ । ਹਾਲਾਂਕਿ ਹੁਣ ਨਵੀਂ ਸੂਚੀ ਵਿਚ ਸੂਡਾਨ ਦਾ ਨਾਮ ਹਟਾ ਲਿਆ ਗਿਆ ਹੈ ।
ਕੋਈ ਦੇਸ਼ ਅਮਰੀਕਾ ਦੀ ਯਾਤਰਾ ਜਾਂਚ ਦੇ ਮਾਪਦੰਡਾਂ ਨੂੰ ਪੂਰਾ ਕਰਦਾ ਹੈ ਤਾਂ ਉਸ ਦਾ ਨਾਮ ਸੂਚੀ ਤੋਂ ਹਟਾਇਆ ਜਾ ਸਕਦਾ ਹੈ ।

Most Popular

To Top