Vikas Dahiya will lead India hockey team in AHL - A One
Latest News

Vikas Dahiya will lead India hockey team in AHL

ਨਵੀਂ ਦਿੱਲੀ -ਗੋਲਕੀਪਰ ਵਿਕਾਸ ਦਹੀਆ ਪਰਥ ਵਿੱਚ 28 ਸਤੰਬਰ ਤੋਂ ਸ਼ੁਰੂ ਹੋਣ ਵਾਲੀ ਆਸਟਰੇਲੀਆਈ ਹਾਕੀ ਲੀਗ (ਏ.ਐੱਚ.ਐੱਲ) ਵਿਚ 18 ਮੈਂਬਰੀ ਭਾਰਤ ਏ ਪੁਰਸ਼ ਟੀਮ ਦੀ ਅਗਵਾਈ ਕਰਨਗੇ । ਦਹੀਆ ਨੂੰ ਕਪਤਾਨ ਚੁਣਿਆ ਗਿਆ ਹੈ ਜਦੋਂਕਿ ਡਿਫੈਂਡਰ ਅਮਿਤ ਰੋਹੀਦਾਸ ਉਪ ਕਪਤਾਨ ਦੀ ਜ਼ਿੰਮੇਵਾਰੀ ਸੰਭਾਲਣਗੇ ।

ਟੂਰਨਾਮੈਂਟ ਵਿੱਚ 10 ਟੀਮਾਂ ਹੋਣਗੀਆਂ ਜਿਸ ਵਿੱਚ ਪਿਛਲੇ ਚੈਂਪੀਅਨ ਵਿਕਟੋਰਿਆ, ਨਾਰਦਨ ਟੈਰੀਟਰੀ, ਸਾਉਥ ਆਸਟਰੇਲੀਆ, ਵੈਸਟਰਨ ਆਸਟਰੇਲੀਆ, ਨਿਊ ਸਾਉਥ ਵੇਲਸ, ਤਸਮਾਨੀਆ, ਆਸਟਰੇਲੀਅਨ ਕੈਪੀਟਲ ਟੈਰੀਟਰੀ, ਕਵੀਂਸਲੈਂਡ, ਨਿਊਜ਼ੀਲੈਂਡ ਅਤੇ ਭਾਰਤ ਏ ਸ਼ਾਮਿਲ ਹਨ । ਭਾਰਤ ਨੂੰ ਪੂਲ ਬੀ ਵਿੱਚ ਰੱਖਿਆ ਗਿਆ ਹੈ ਅਤੇ ਟੀਮ ਟੂਰਨਾਮੈਂਟ ਵਿੱਚ ਸ਼ੁਰੁਆਤੀ ਮੈਚ 29 ਸਤੰਬਰ ਨੂੰ ਵੈਸਟਰਨ ਆਸਟਰੇਲੀਆ ਦੇ ਨਾਲ ਖੇਡੇਗੀ ।

Most Popular

To Top