Elevation in punjab cabinet can be made in the punjab at the start of November - A One
Latest News

Elevation in punjab cabinet can be made in the punjab at the start of November

ਸੂਬੇ `ਚ ਲੰਬੇ ਸਮੇਂ ਤੋਂ ਉਡੀਕਿਆ ਜਾ ਰਿਹਾ ਕੈਬਨਿਟ ਦਾ ਵਾਧਾ ਅਕਤੂਬਰ ਦੇ ਅੰਤ ਜਾਂ ਨਵੰਬਰ ਤੋਂ ਪਹਿਲੇ ਹਫਤੇ ਹੋ ਸਕਦਾ ਹੈ। ਸਰਕਾਰੀ ਹਲਕਿਆਂ ਤੋਂ ਪਤਾ ਲੱਗਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਸੰਬੰਧ `ਚ ਆਪਣੇ ਸਾਥੀ ਮੰਤਰੀਆਂ ਨੂੰ ਸੰਕੇਤ ਦੇ ਦਿੱਤੇ ਹਨ। ਭਾਵੇਂ ਉਨ੍ਹਾਂ ਆਪਣੇ ਮੰਤਰੀਆਂ ਨੂੰ ਕਿਹਾ ਹੈ ਕਿ ਉਹ ਗੁਰਦਾਸਪੁਰ ਉਪ ਚੋਣ ਦੇ 11 ਅਕਤੂਬਰ ਨੂੰ ਸੰਪੰਨ ਹੋਣ ਤੋਂ ਬਾਅਦ ਕੈਬਨਿਟ `ਚ ਵਾਧਾ ਕਰਨਗੇ ਪਰ ਗੁਰਦਾਸਪੁਰ ਦਾ ਚੋਣ ਨਤੀਜਾ 15 ਅਕਤੂਬਰ ਨੂੰ ਆਉਣਾ ਹੈ। ਉਸ ਤੋਂ ਬਾਅਦ 19 ਅਕਤੂਬਰ ਨੂੰ ਦੀਵਾਲੀ ਦਾ ਤਿਉਹਾਰ ਹੈ। ਦੀਵਾਲੀ ਤੋਂ ਬਾਅਦ ਹੀ ਕੈਬਨਿਟ `ਚ ਵਾਧੇ ਨੂੰ ਲੈ ਕੇ ਸਿਆਸੀ ਸਰਗਰਮੀਆਂ `ਚ ਤੇਜ਼ੀ ਆਏਗੀ।

Most Popular

To Top