Murder of Senior Journalist in Tripura - A One
Latest News

Murder of Senior Journalist in Tripura

ਪੱਤਰਕਾਰਾਂ ’ਤੇ ਹਮਲਿਆਂ ਦਾ ਸਿਲਸਿਲਾ ਵਧਦਾ ਹੀ ਜਾ ਰਿਹਾ ਐ।ਤਰਿਪੁਰਾ ’ਚ ਇੱਕ ਪੱਤਰਕਾਰ ਦੀ ਹੱਤਿਆ ਕਰ ਦਿੱਤੀ ਗਈ।ਇਹ ਪੱਤਰਕਾਰ ਸਵਦੇਸ਼ੀ ਪੀਪਲਜ਼ ਫਰੰਟ ਆਫ ਤਰਿਪੁਰਾ ਅੰਨਦੋਲਨ ਨੂੰ ਕਵਰ ਕਰਨ ਲਈ ਕੀਤਾ ਗਿਆ ਸੀ।ਸਥਿਤੀ ਨੂੰ ਸਾਧਾਰਨ ਬਣਾਈ ਰੱਖਣ ਲਈ ਤਰਿਪੁਰਾ ਦੀ ਰਾਜਧਾਨੀ ਅਗਰਲਤਾ ’ਚ ਇੰਟਰਨੈਟ ਸੇਵਾ ਬੰਦ ਕਰ ਦਿੱਤੀ ਗਈ ਐ।ਖ਼ਬਰ ਮੁਤਾਬਿਕ ਹਤਿਆ ਤੋ ਪਹਿਲਾ ਪੱਤਰਕਾਰ ਨੂੰ ਅਗਵਾ ਕੀਤਾ ਗਿਆ ਸੀ।’ਦਿਨਰਾਤ’ ਨਿਊਜ਼ ਚੈਨਲ ਦੇ ਪੱਤਰਕਾਰ ਸ਼ੰਤਨੂੰ ਭੌਮਿਕ ਮੰਡੀ ’ਚ ਆਈ.ਪੀ.ਐਫ.ਟੀ. ਦੇ ਸੜਕ ਜਾਮ ਅੰਦੋਲਨ ਨੂੰ ਕਵਰ ਕਰ ਰਹੇ ਸੀ।ਉਸ ਦੌਰਾਨ ਉਹਨਾਂ ’ਤੇ ਪਿੱਛੇ ਤੋਂ ਹਮਲਾ ਕੀਤਾ ਗਿਆ ਅਤੇ ਉਹਨਾਂ ਨੂੰ ਅਗਵਾ ਕਰ ਲਿਆ ਗਿਆ।ਉਹਨਾਂ ਦੇ ਸ਼ਰੀਰ ’ਤੇ ਚਾਕੂ ਦੇ ਨਿਸ਼ਾਨ ਦੇਖੇ ਗਏ।ਹਸਪਤਾਲ ਲਿਜਾਣ ’ਤੇ ਡਾਕਟਰ ਨੇ ਉਹਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।ਮੰਡੀ ਵਿੱਚ ਸਥਿਤੀ ਤਣਾਅਪੂਰਨ ਹੈ ਅਤੇ ਖੇਤਰ ਵਿੱਚ ਧਾਰਾ 144 ਦੇ ਅਧੀਨ ਕਰਫਿਊ ਲਗਾ ਦਿੱਤਾ ਗਿਆ ਹੈ।

Most Popular

To Top