Skeleton of 600 people found in the Dera sacha Sauda Sirsa - A One
Latest News

Skeleton of 600 people found in the Dera sacha Sauda Sirsa

ਡੇਰਾ ਸਿਰਸਾ – ਵਾਰੇ ਇੱਕ ਵੱਡਾ ਖੁਲਾਸਾ ਹੋਇਆ ਹੈ ਕਿ ਬਲਾਤਕਾਰੀ ਰਾਮ ਰਹੀਮ ਦੇ ਸਿਰਸਾ ਡੇਰੇ `ਚ ਪਿੰਜਰ ਹਨ ,ਹਰਿਆਣਾ ਪੁਲਸ ਦੀ ਐਸਆਈਟੀ ਤੋਂ ਪੁੱਛਗਿੱਛ `ਚ ਡੇਰਾ ਸੱਚਾ ਸੌਦਾ ਪ੍ਰਬੰਧਕ ਕਮੇਟੀ ਦੇ ਉਪ ਪ੍ਰਧਾਨ ਡਾਕਟਰ ਪੀ ਆਰ ਨੈਨ ਨੇ ਦੱਸਿਆ ਕਿ ਡੇਰੇ ਦੀ ਸਿਰਸਾ ਜ਼ਮੀਨ `ਚ 600 ਲੋਕਾਂ ਦੀਆਂ ਹੱਡੀਆਂ ਪਿੰਜਰ ਦੱਬੇ ਹਨ। ਇਨ੍ਹਾਂ ਪਿੰਜਰਾਂ ਬਾਰੇ ਪੀ.ਆਰ.ਨੈਨ ਨੇ ਪੁਲਸ ਨੂੰ ਦਲੀਲ ਦਿੱਤੀ ਹੈ ਕਿ ਡੇਰਾ ਸਮਰਥਕਾਂ ਨੂੰ ਇਹ ਵਿਸ਼ਵਾਸ ਸੀ ਕਿ ਜੇਕਰ ਮੌਤ ਤੋਂ ਬਾਅਦ ਉਨ੍ਹਾਂ ਦੀਆਂ ਅਸਥੀਆਂ ਡੇਰੇ ਦੀ ਜ਼ਮੀਨ `ਚ ਦਬਾਈਆਂ ਜਾਣਗੀਆਂ ਤਾਂ ਉਨ੍ਹਾਂ ਨੂੰ ਮੁਕਤੀ ਮਿਲੇਗੀ। ਇਸੇ ਕਾਰਨ ਹੀ ਡੇਰੇ ਦੀ ਜ਼ਮੀਨ ਅੰਦਰੋਂ ਕਰੀਬ 600 ਲੋਕਾਂ ਦੀਆਂ ਅਸਥੀਆਂ ਅਤੇ ਹੱਡੀਆਂ-ਪਿੰਜਰ ਹਨ। ਹਾਲਾਂਕਿ ਪੁਲਸ ਦੂਸਰੇ ਐਂਗਲ ਤੋਂ ਵੀ ਜਾਂਚ ਕਰ ਰਹੀ ਹੈ ਜਿਸ `ਚ ਕੁਝ ਪੁਰਾਣੇ ਸਮਰਥਕਾਂ ਨੇ ਦੋਸ਼ ਲਗਾਇਆ ਸੀ ਕਿ ਡੇਰੇ ਦੇ ਖਿਲਾਫ ਬੋਲਣ ਵਾਲੇ ਲੋਕਾਂ ਨੂੰ ਮਾਰ ਕੇ ਡੇਰੇ ਦੇ ਹੀ ਖੇਤਾਂ `ਚ ਉਨ੍ਹਾਂ ਦੀਆਂ ਲਾਸ਼ਾਂ ਦੱਬ ਦਿੱਤੀਆਂ ਜਾਂਦੀਆਂ ਸਨ, ਇਹ ਪਿੰਜਰ ਉਹਨਾ ਦੇ ਹਨ।

Most Popular

To Top