Petrol is a major source of government's earnings - A One
Latest News

Petrol is a major source of government’s earnings

ਨਵੀਂ ਦਿੱਲੀ ਜੇਕਰ ਤੁਸੀਂ ਪੈਟਰੋਲ-ਡੀਜ਼ਲ `ਤੇ ਜੀ. ਐੱਸ. ਟੀ. ਲੱਗਣ ਦੀ ਉਮੀਦ ਪਾਲ ਰਹੇ ਹੋ ਤਾਂ ਇਹ ਅਜੇ ਬੇਕਾਰ ਹੈ . ਭਾਵੇਂ ਹੀ ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਇਸ ਦੀ ਜ਼ੋਰਦਾਰ ਵਕਾਲਤ ਕਰ ਰਹੇ ਹਨ . ਇਸ ਦਾ ਕਾਰਨ ਹੈ ਕਿ ਪੈਟਰੋਲੀਅਮ ਉਤਪਾਦਾਂ ਤੋਂ ਮਿਲਣ ਵਾਲੇ ਟੈਕਸ ਨਾਲ ਸੂਬਾ ਸਰਕਾਰਾਂ ਅਤੇ ਕੇਂਦਰ ਦਾ ਖਜ਼ਾਨਾ ਭਰਦਾ ਹੈ . ਅਜਿਹੇ `ਚ ਦੋਵੇਂ ਸਰਕਾਰਾਂ ਪੈਟਰੋਲ ਅਤੇ ਡੀਜ਼ਲ ਨੂੰ ਜੀ. ਐੱਸ. ਟੀ. ਦੇ ਦਾਇਰੇ `ਚ ਲਿਆਉਣ ਦੀ ਮੰਗ ਅਣਸੁਣੀ ਹੀ ਕਰਨਗੀਆਂ . ਜੇਕਰ ਪੈਟਰੋਲ-ਡੀਜ਼ਲ ਜੀ. ਐੱਸ. ਟੀ. ਤਹਿਤ ਆ ਗਿਆ ਤਾਂ ਇਨ੍ਹਾਂ ਦੀਆਂ ਕੀਮਤਾਂ ਘੱਟ ਕੇ ਅੱਧੀ ਰਹਿ ਜਾਣਗੀਆਂ . ਲਿਹਾਜਾ ਕੋਈ ਵੀ ਸੂਬਾ ਸਰਕਾਰ ਨਹੀਂ ਚਾਹੇਗੀ ਉਸ ਦੀ ਕਮਾਈ ਘਟੇ ਕਿਉਂਕਿ ਬਹੁਤ ਸਾਰੇ ਸੂਬੇ 28 ਫੀਸਦੀ ਤੋਂ ਵੱਧ ਵੈਟ ਵਸੂਲ ਰਹੇ ਹਨ ਅਤੇ ਇਨ੍ਹਾਂ `ਤੇ ਐਕਸਾਈਜ਼ ਡਿਊਟੀ ਵੀ ਲੱਗਦੀ ਹੈ .

Most Popular

To Top