Iraqi Army Drives ISIS Out from Border Area - A One
Latest News

Iraqi Army Drives ISIS Out from Border Area

ਬਗਦਾਦ- ਇਰਾਕ ਤੋ ਤਾਜਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਇਰਾਕ ਫੌਜ ਦੇ ਜਹਾਜ਼ਾਂ ਨੇ ਇਸਲਾਮਿਕ ਸਟੇਟ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਦਰਜਨ ਭਰ ਹਵਾਈ ਹਮਲੇ ਕੀਤੇ। ਇਨ੍ਹਾਂ ਹਮਲਿਆਂ ਵਿਚ ਆਈ. ਐੱਸ ਦੇ ਕਈ ਟਿਕਾਣੇ ਨਸ਼ਟ ਹੋ ਗਏ ਅਤੇ ਲੱਗਭੱਗ 306 ਅੱਤਵਾਦੀ ਵੀ ਮਾਰੇ ਗਏ। ਪੂਰਵੀ ਸੀਰੀਆ ਦੇ ਮਆਦੀਨ ਖੇਤਰ ਵਿਚ ਆਈ. ਐੱਸ ਦੀਆਂ ਚੌਕੀਆਂ `ਤੇ ਕੁੱਲ 6 ਹਵਾਈ ਹਮਲੇ ਕੀਤੇ ਗਏ। ਖੂਫੀਆ ਮੀਡੀਆ ਦਫ਼ਤਰ ਵਲੋਂ ਜਾਰੀ ਬਿਆਨ ਮੁਤਾਬਕ, ਖੂਫੀਆ ਰਿਪੋਰਟਾਂ ਦੇ ਆਧਾਰ ਉੱਤੇ 11 ਤੋਂ 16 ਸਤੰਬਰ ਦੇ ਵਿਚ ਆਈ. ਐੱਸ ਦੇ ਟਿਕਾਣਿਆਂ ਉੱਤੇ 42 ਹਵਾਈ ਹਮਲੇ ਕੀਤੇ ਗਏ, ਜਦੋਂ ਕਿ ਪੂਰਵੀ ਸੀਰੀਆ ਦੇ ਮਯਾਦੀਨ ਖੇਤਰ ਵਿਚ ਆਈ. ਐੱਸ ਦੀਆਂ ਚੌਕੀਆਂ ਉੱਤੇ ਕੁੱਲ 6 ਹਵਾਈ ਹਮਲੇ ਕੀਤੇ ਗਏ। ਸਮਾਚਾਰ ਏਜੰਸੀ ਸਿੰਹੁਆ ਨੇ ਬਿਆਨ ਦੇ ਹਵਾਲੇ ਨਾਲ ਦੱਸਿਆ ਕਿ ਅਕਾਸ਼ੀ ਖੇਤਰ ਵਿਚ ਆਈ. ਐੱਸ ਦੇ 29 ਟਿਕਾਣਿਆਂ ਉੱਤੇ ਬੰਬਾਰੀ ਕੀਤੀ ਗਈ, ਜਿਸ ਵਿਚ ਆਈ. ਐੱਸ ਦੇ 120 ਅੱਤਵਾਦੀ ਢੇਰ ਹੋ ਗਏ। ਇਰਾਕ ਦੇ ਜੈੱਟ ਲੜਾਕੂ ਜਹਾਜ਼ਾਂ ਨੇ ਮਯਾਦੀਨ `ਚ 6 ਟਿਕਾਣਿਆਂ ਉੱਤੇ ਵੀ ਹਵਾਈ ਹਮਲੇ ਕੀਤੇ, ਜਿਸ ਵਿਚ ਦਰਜਨਭਰ ਅੱਤਵਾਦੀ ਮਾਰੇ ਗਏ ਅਤੇ 3 ਵਾਹਨ ਨਸ਼ਟ ਹੋ ਗਏ।

Most Popular

To Top