The Accused Who has been denied the pradyuman case statment police recorded a statment by giving a current shock - A One
punjabi

The Accused Who has been denied the pradyuman case statment police recorded a statment by giving a current shock

ਗੁਰੂਗ੍ਰਾਮ— ਹਰਿਆਣਾ ਦੇ ਗੁਰੂਗ੍ਰਾਮ ‘ਚ ਸੱਤ ਸਾਲ ਦੇ ਬੱਚੇ ਪ੍ਰਦਿਊਮਨ ਦੀ ਹੱਤਿਆ ਦਾ ਦੋਸ਼ੀ ਕੰਡਕਟਰ ਆਪਣੇ ਬਿਆਨ ਤੋਂ ਮੁੱਕਰ ਗਿਆ ਹੈ। ਦੋਸ਼ੀ ਕੰਡਕਟਰ ਅਸ਼ੋਕ ਦੇ ਵਕੀਲ ਨੇ ਦੱਸਿਆ ਹੈ ਕਿ ਪੁਲਸ ਨੇ ਅਸ਼ੋਕ ਨੂੰ ਕੁੱਟਮਾਰ ਕਰਕੇ ਕਰੰਟ ਦੇ ਝਟਕੇ ਦੇ ਕੇ ਜ਼ਬਰਦਸਤੀ ਬਿਆਨ ਦਰਜ ਕਰਵਾਇਆ ਸੀ। ਅੱਠ ਸਤੰਬਰ ਨੂੰ ਨਾਮੀ ਰਿਆਨ ਇੰਟਰਨੈਸ਼ਨਲ ਸਕੂਲ ‘ਚ ਸੱਤ ਸਾਲ ਦੇ ਪ੍ਰਦਿਊਮਨ ਦੀ ਚਾਕੂ ਨਾਲ ਗਲ ਵੱਢ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਘਿਣੌਨੀ ਵਾਰਦਾਤ ਨਾਲ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ।
ਹੱਤਿਆ ਨਾਲ ਕੰਡਕਟਰ ਦਾ ਕੋਈ ਲੈਣਾ ਦੇਣਾ ਨਹੀਂ
ਅਸ਼ੋਕ ਨੇ ਵਕੀਲ ਨੂੰ ਦੱਸਿਆ ਹੈ ਕਿ ਮੈਂ ਟੀਚਰ ਦੇ ਕਹਿਣ ‘ਤੇ ਪ੍ਰਦਿਊਮਨ ਨੂੰ ਉਠਾਇਆ ਸੀ। ਅਸ਼ੋਕ ਨੇ ਵਕੀਲ ਨੂੰ ਕਿਹਾ ਹੈ ਕਿ ਹੱਤਿਆ ਨਾਲ ਉਸ ਦਾ ਲੈਣਾ ਦੇਣਾ ਨਹੀਂ ਹੈ। ਅਸ਼ੋਕ ਦੇ ਵਕੀਲ ਮੋਹਿਤ ਨੇ ਦੱਸਿਆ, ”ਮੈਂ ਕੱਲ੍ਹ ਜਦੋਂ ਅਸ਼ੋਕ ਨੂੰ ਮਿਲਿਆ ਸੀ ਤਾਂ ਉਹ ਜੋਰ-ਜੋਰ ਨਾਲ ਰੋਕਣ ਲੱਗ ਪਿਆ ਸੀ, ਉਸ ਨੇ ਦੱਸਿਆ ਹੈ ਕਿ ਮੇਰੇ ਉਪਰ ਇਹ ਜ਼ਬਰਦਸਤੀ ਦੋਸ਼ ਥੋਪਿਆ ਗਿਆ ਹੈ।”

Most Popular

To Top