Road Accident in Kotkpura Death of two boys at the spot - A One
punjabi

Road Accident in Kotkpura Death of two boys at the spot

ਕੋਟਕਪੂਰਾ ਨੇੜੇ ਬੱਸ-ਮੋਟਰਸਾਈਕਲ ਹਾਦਸਾ, ਦੋ ਲੜਕਿਆਂ ਦੀ ਮੌਤ

ਕੋਟਕਪੂਰਾ-ਸ਼੍ਰੀ ਮੁਕਤਸਰ ਸਾਹਿਬ ਸੜਕ `ਤੇ ਸਰਕਾਰੀ ਬੱਸ ਅਤੇ ਇਕ ਮੋਟਰਸਾਈਕਲ ਦੀ ਜਬਰਦਸਤ ਟੱਕਰ ਹੋ ਗਈ। ਇਸ ਦਰਦਨਾਕ ਹਾਦਸੇ `ਚ ਮੋਟਰਸਾਈਕਲ ਸਵਾਰ ਦੋ ਨੌਜਵਾਨ ਲੜਕਿਆਂ ਦੀ ਮੌਤ ਹੋ ਗਈ। ਬੱਸ ਦੇ ਡਰਾਇਵਰ ਵੱਲੋਂ ਹਾਦਸੇ ਨੂੰ ਰੋਕਣ ਲਈ ਪੂਰੀ ਵਾਹ ਲਾਈ ਪਾਰ ਟੱਕਰ ਇੰਨੀ ਜਬਰਦਸਤ ਸੀ ਕਿ ਬੱਸ ਮੋਟਰਸਾਈਕਲ ਨੂੰ ਘੜੀਸਦੀ ਕਾਫ਼ੀ ਦੂਰ ਤੱਕ ਲੈ ਗਈ ਅਤੇ ਅੱਗੇ ਬਿਜਲੀ ਦੇ ਖੰਭੇ ਨਾਲ ਜਾ ਟਕਰਾਈ। ਜਾਣਕਾਰੀ ਅਨੁਸਾਰ ਦੋਨੋਂ ਲੜਕੇ ਸਿਲੰਡਰ ਭਰਾਉਣ ਲਈ ਜਾ ਰਹੇ ਸਨ ਅਤੇ ਜਦ ਉਹ ਗੈਸ ਗੋਦਾਮ ਨੂੰ ਜਾਣ ਲਈ ਮੁੜਨ ਲੱਗੇ ਤਾਂ ਬੱਸ ਨਾਲ ਟੱਕਰ ਹੋ ਗਈ। ਥਾਣਾ ਮੁਖੀ ਇੰਸਪੈਕਟਰ ਮੁਖਤਿਆਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਲੜਕਿਆਂ ਦੀ ਲਾਸ਼ਾਂ ਅਤੇ ਹਾਦਸਾਗ੍ਰਸਤ ਬੱਸ ਅਤੇ ਮੋਟਰਸਾਈਕਲ ਨੂੰ ਕਬਜ਼ੇ ਵਿਚ ਲੈ ਲਿਆ ਹੈ ਅਤੇ ਮ੍ਰਿਤਕ ਲੜਕਿਆਂ ਦੇ ਪਰਿਵਾਰਾਂ ਦੇ ਬਿਆਨਾਂ ਦੇ ਆਧਾਰ `ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ ।

Most Popular

To Top