Virat Kohali Riveting below to cola industry - A One
ਸਿਹਤ

Virat Kohali Riveting below to cola industry

ਨਵੀਂ ਦਿੱਲੀ- ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨਾ ਸਿਰਫ ਮੈਦਾਨ ਉੱਤੇ, ਸਗੋਂ ਉਸ ਦੇ ਬਾਹਰ ਵੀ ਉਦਾਹਰਣ ਪੇਸ਼ ਕਰਦੇ ਹਨ। ਉਨ੍ਹਾਂ ਨੇ ਸਾਫਟ ਡਰਿੰਕ ਕੰਪਨੀ ਦੀ ਕਰੋੜਾਂ ਰੁਪਏ ਦੀ ਡੀਲ ਸਿਰਫ਼ ਇਸ ਲਈ ਠੁਕਰਾ ਦਿੱਤੀ, ਕਿਉਂਕਿ ਜਿਸਨੂੰ ਉਹ ਖੁਦ ਇਸਤੇਮਾਲ ਨਹੀਂ ਕਰਦੇ, ਦੂਜੇ ਨੂੰ ਕਿਵੇਂ ਕਹਿਣਗੇ। ਦਰਅਸਲ, ਵਿਰਾਟ ਦੇ ਅਨੁਸ਼ਾਸ਼ਿਤ ਟ੍ਰੇਨਿੰਗ ਸਿਸਟਮ ਵਿਚ ਸਾਫਟ ਡਰਿੰਕਸ ਲਈ ਕੋਈ ਸਥਾਨ ਨਹੀਂ ਹੈ। ਉਹ ਖੁਦ ਨੂੰ ਸ਼ਤ ਫ਼ੀਸਦੀ ਫਿਟ ਰੱਖਣ ਲਈ ਜਿਮ ਵਿਚ ਲਗਾਤਾਰ ਪਸੀਨਾ ਬਹਾਉਂਦੇ ਰਹਿੰਦੇ ਹਨ। ਦੱਸਿਆ ਜਾਂਦਾ ਹੈ ਕਿ ਉਨ੍ਹਾਂ ਲਈ ਪਾਣੀ ਵੀ ਫ਼ਰਾਂਸ ਤੋਂ ਆਉਂਦਾ ਹੈ।
ਇਸ ਤੋਂ ਪਹਿਲਾਂ ਜੂਨ ਵਿਚ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਕੋਲਾ ਇੰਡਸਟਰੀ ਨੂੰ ਜ਼ੋਰਦਾਰ ਝਟਕਾ ਦਿੱਤਾ ਸੀ। ਉਨ੍ਹਾਂ ਨੇ ਕੋਲਾ ਦਾ ਐਡ ਕਰਨ ਤੋਂ ਆਪਣਾ ਹੱਥ ਖਿੱਚ ਲਿਆ ਸੀ। ਦਰਅਸਲ, ਸ਼ੱਕਰ ਅਤੇ ਕਾਰਬੋਨੇਟਿਡ ਪਾਣੀ ਪਦਾਰਥਾਂ ਨਾਲ ਸਿਹਤ ਦੇ ਖਤਰਿਆਂ ਉੱਤੇ ਵੱਧਦੇ ਚਰਚੇ ਵਿਚ ਵਿਰਾਟ ਨੇ ਇਹ ਫੈਸਲਾ ਕੀਤਾ। ਵਿਰਾਟ ਪਿਛਲੇ 6 ਸਾਲ ਤੋਂ ਪੈਪਸੀ ਨਾਲ ਜੁੜੇ ਰਹੇ। ਕਾਂਟਰੈਕਟ ਖਤਮ ਹੋਣ ਦੇ ਬਾਅਦ ਪੈਪਸੀ ਉਨ੍ਹਾਂ ਨਾਲ ਕਾਂਟਰੈਕਟ ਨੂੰ ਅੱਗੇ ਵਧਾਉਣਾ ਚਾਹੁੰਦੀ ਸੀ।

Most Popular

To Top