Priyanka Chopra apologizes after being Attacked for calling Sikkim insurgency - A One
Latest News

Priyanka Chopra apologizes after being Attacked for calling Sikkim insurgency

ਨਵੀਂ ਦਿੱਲੀ, -ਬਾਲੀਵੁੱਡ ਤੇ ਹਾਲੀਵੁੱਡ ਦੀ ਉੱਘੀ ਅਦਾਕਾਰਾ ਪ੍ਰਿਅੰਕਾ ਚੋਪੜਾ ਵੱਲੋਂ ਇਕ ਇੰਟਰਵਿਊ ਦੌਰਾਨ ਆਪਣੀ ਅਗਿਆਨਤਾ ਦਾ ਨਮੂਨਾ ਪੇਸ਼ ਕਰਦੇ ਹੋਏ ਸਿੱਕਮ ਨੂੰ ਹਿੰਸਾ ਗ੍ਰਸਤ ਸੂਬਾ ਕਹਿ ਦਿੱਤਾ, ਜਿਸ `ਤੇ ਇਕ ਵੱਡਾ ਵਿਵਾਦ ਪੈਦਾ ਹੋ ਗਿਆ ਪਰ ਬਾਅਦ ਵਿਚ ਪ੍ਰਿਅੰਕਾ ਚੋਪੜਾ ਨੇ ਪੈਦਾ ਹੋਏ ਵਿਵਾਦ `ਤੇ ਮੁਆਫ਼ੀ ਮੰਗ ਲਈ ਹੈ। ਪ੍ਰਿਅੰਕਾ ਚੋਪੜਾ ਵੱਲੋਂ ਆਪਣੀ ਪ੍ਰੋਡਕਸ਼ਨ ਹੇਠ ਬਣੀ ਫ਼ਿਲਮ ਪਾਹੁਣਾ ਸਬੰਧੀ ਜਾਣਕਾਰੀ ਦਿੰਦੇ ਵਕਤ ਦੱਸਿਆ ਕਿ ਦੋ ਨੇਪਾਲੀ ਬੱਚੇ ਹਿੰਸਾ ਕਾਰਨ ਲਾਪਤਾ ਹੋ ਜਾਂਦੇ ਹਨ। ਪਾਹੁਣਾ ਟੋਰੰਟੋ ਇੰਟਰਨੈਸ਼ਨਲ ਫ਼ਿਲਮ ਫ਼ੈਸਟੀਵਲ `ਚ ਪ੍ਰਦਰਸ਼ਿਤ ਹੋਈ ਹੈ। ਜਿਸ ਸਬੰਧੀ ਪ੍ਰਿਅੰਕਾ ਇੰਟਰਵਿਊ ਦੇ ਰਹੀ ਸੀ ਤੇ ਕਿਹਾ ਕਿ ਸਿੱਕਮ ਇਕ ਬਹੁਤ ਹੀ ਛੋਟਾ ਉਤਰ ਪੁਰਬੀ ਭਾਰਤੀ ਰਾਜ ਹੈ। ਜਿੱਥੇ ਕੋਈ ਫ਼ਿਲਮ ਇੰਡਸਟਰੀ ਨਹੀਂ ਤੇ ਕੋਈ ਵੀ ਉੱਥੇ ਫ਼ਿਲਮ ਬਣਾਉਣ ਨਹੀਂ ਜਾਂਦਾ। ਪਾਹੁਣਾ ਬਾਰੇ ਬੋਲਦੇ ਹੋਏ ਕਿਹਾ ਕਿ ਇਹ ਪਹਿਲੀ ਫ਼ਿਲਮ ਹੈ, ਜੋ ਉਸ ਖੇਤਰ `ਤੇ ਪਹਿਲੀ ਵਾਰ ਬਣਾਈ ਗਈ ਹੈ, ਕਿਉਂਕਿ ਉਹ ਬਹੁਤ ਅਸ਼ਾਂਤ ਤੇ ਹਿੰਸਾ ਗ੍ਰਸਤ ਇਲਾਕਾ ਹੈ ਤੇ ਹਾਲਾਤ ਬੇਕਾਬੂ ਹਨ।

Most Popular

To Top