Bullet Train Project Launched PM Thanks Japan's Abe for Gift - A One
Latest News

Bullet Train Project Launched PM Thanks Japan’s Abe for Gift

ਅਹਿਮਦਾਬਾਦ- 14 ਸਤੰਬਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ ਅਹਿਮਦਾਬਾਦ `ਚ ਬੁਲੇਟ ਟਰੇਨ ਪ੍ਰਾਜੈਕਟ ਦਾ ਨੀਂਹ ਪੱਥਰ ਰੱਖ ਦਿੱਤਾ ਹੈ। ਭਾਰਤ `ਚ ਇਹ ਪ੍ਰਾਜੈਕਟ ਜਾਪਾਨ ਦੀ ਮਦਦ ਨਾਲ ਸ਼ੁਰੂ ਹੋ ਰਿਹਾ ਹੈ। ਜਾਪਾਨ ਇਸ ਪ੍ਰਾਜੈਕਟ ਨੂੰ ਪੂਰਾ ਕਰਨ ਲਈ ਭਾਰਤ ਨੂੰ 88 ਹਜ਼ਾਰ ਕਰੋੜ ਰੁਪਏ ਦਾ ਸਾਫਟ ਲੋਨ ਦੇਵੇਗਾ, ਜਿਹੜਾ 50 ਸਾਲਾਂ ਤਕ ਲਈ ਹੋਵੇਗਾ। ਇਹ ਟਰੇਨ ਅਹਿਮਦਾਬਾਦ ਅਤੇ ਮੁੰਬਈ ਵਿਚਕਾਰ 508 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ। ਇਸ ਤੋਂ ਬਾਅਦ ਬੁਲੇਟ ਟਰੇਨ ਹੋਰ ਸ਼ਹਿਰਾਂ `ਚ ਵੀ ਚਲਾਉਣ ਦੀ ਤਿਆਰੀ ਸ਼ੁਰੂ ਕੀਤੀ ਜਾਵੇਗੀ।
2 ਘੰਟੇ 40 ਮਿੰਟ `ਚ ਪੂਰਾ ਹੋਵੇਗਾ ਸਫਰ

ਬੁਲੇਟ ਟਰੇਨ `ਚ ਇਕੋ ਵੇਲੇ 750 ਲੋਕ ਇੱਕਠੇ ਯਾਤਰਾ ਕਰ ਸਕਣਗੇ ਅਤੇ ਹਰ ਦਿਨ 36,000 ਲੋਕ ਇਸ `ਚ ਆਪਣੀ ਯਾਤਰਾ ਪੂਰੀ ਕਰ ਸਕਣਗੇ। ਇਹ ਟਰੇਨ ਸਾਬਰਮਤੀ ਰੇਲਵੇ ਸਟੇਸ਼ਨ ਤੋਂ ਬਾਂਦ੍ਰਾ ਕੁਰਲਾ ਕੰਪਲੈਕਸ ਮੁੰਬਈ ਵਿਚਕਾਰ 508 ਕਿਮੀ. ਦੀ ਦੂਰੀ ਤੈਅ ਕਰੇਗੀ। ਇਸ ਦੌਰਾਨ ਇਹ 4 ਸਟੇਸ਼ਨਾਂ `ਤੇ ਰੁਕਦੇ ਹੋਏ 2 ਘੰਟੇ 7 ਮਿੰਟ `ਚ ਸਾਰਾ ਸਫਰ ਪੂਰਾ ਕਰ ਲਵੇਗੀ। ਇਸ ਤੋਂ ਇਲਾਵਾ 12 ਸਟੇਸ਼ਨ ਪ੍ਰਸਤਾਵਿਤ ਕੀਤੇ ਗਏ ਹਨ। ਇਨ੍ਹਾਂ ਸਾਰੇ 12 ਸਟੇਸ਼ਨਾਂ `ਤੇ ਰੁਕਣ `ਤੇ ਵੀ ਪੂਰੀ ਦੂਰੀ 2 ਘੰਟੇ 58 `ਚ ਕਵਰ ਹੋ ਜਾਵੇਗੀ।

Most Popular

To Top