U.P Prime Minister Yogi Adityanath Verbally Attack on Akhilesh Yadav - A One
Latest News

U.P Prime Minister Yogi Adityanath Verbally Attack on Akhilesh Yadav

ਲਖਨਊ – ਉਤਰ ਪ੍ਰਦੇਸ਼ ਦੇ ਮੁੱਖਮੰਤਰੀ ਯੋਗੀ ਆਦਿਤਿਆਨਾਥ ਨੇ ਸਾਬਕਾ ਮੁੱਖਮੰਤਰੀ ਅਖਿਲੇਸ਼ ਯਾਦਵ `ਤੇ ਜ਼ੋਰਦਾਰ ਹਮਲਾ ਬੋਲਦਿਆ ਕਿਹਾ ਕਿ ਅਖਿਲੇਸ਼ ਯਾਦਵ ਨੇ ਕੰਮ ਦੀ ਜਗ੍ਹਾ ਉਨ੍ਹਾਂ ਦੇ ਨਾਮ ਕਰ ਦਿੱਤੀ ਹੈ। ਉਹ ਇਤਿਹਾਸ ਦੇ ਉਸ ਪਾਤਰ ਦੀ ਤਰ੍ਹਾਂ ਹਨ, ਜਿਸ ਦੇ ਨਾਮ `ਤੇ ਲੋਕ ਪੁੱਤਰ ਦਾ ਨਾਮ ਨਹੀਂ ਰੱਖਦੇ। ਅਖਿਲੇਸ਼ ਨੂੰ ਕਿਸਾਨਾਂ ਦੀ ਕਰਜ਼ ਮੁਆਫੀ `ਤੇ ਇਸ ਲਈ ਇਤਰਾਜ਼ ਹੈ ਕਿਉਂਕਿ ਇਹ ਪੈਸਾ ਉਨ੍ਹਾਂ ਲੋਕਾਂ ਦੀ ਜੇਬ `ਚ ਆਉਂਦਾ ਜਾਂਦਾ ਸੀ। ਯੋਗੀ ਨੇ ਕਿਹਾ ਕਿ ਉਹ ਰਾਜਨੀਤੀ ਤੋਂ ਅਪਰਾਧ ਖਤਮ ਕਰਨਗੇ। ਸਰਕਾਰ ਜਲਦੀ ਅਜਿਹਾ ਕਾਨੂੰਨ ਲਿਆਉਣ ਜਾ ਰਹੀ ਹੈ, ਜਿਸ `ਚ ਕੰਜ਼ਰਵੇਟਰਜ਼ ਨਾਲ ਅਪਰਾਧੀਆਂ ਤਰ੍ਹਾਂ ਸਲੂਕ ਹੋਵੇਗਾ।
ਭਾਜਪਾ ਅਤੇ ਨਵੇਂ ਉਤਰਾਧਿਕਾਰੀ ਦੇ ਸਵਾਲ `ਤੇ ਉਨ੍ਹਾਂ ਨੇ ਕਿਹਾ ਕਿ ਭਾਜਪਾ `ਚ ਕਾਂਗਰਸ ਅਤੇ ਸਪਾ ਦੀ ਤਰ੍ਹਾਂ ਪਰਿਵਾਰਵਾਦ ਨਹੀਂ ਹੈ। ਇੱਥੇ ਕੋਈ ਕਿਸੇ ਦਾ ਉਤਰਾਧਿਕਾਰੀ ਨਹੀਂ ਹੈ। ਮੈਂ ਪਹਿਲੇ ਕਿਸੇ ਅਹੁੱਦੇ ਦਾ ਦਾਅਵੇਦਾਰ ਨਹੀਂ ਸੀ, ਅੱਗੇ ਵੀ ਨਹੀਂ ਰਹਾਗਾਂ। ਸਵਰਜਨਿਕ ਜੀਵਨ `ਚ ਆਉਣ ਦਾ ਟਿੱਚਾ ਸਿਫਰ ਸੇਵਾ ਕਰਨਾ ਹੈ। ਮੁੱਖਮੰਤਰੀ ਨੇ ਕਿਹਾ ਕਿ ਅਗਲੇ ਸਾਲ ਤੋਂ ਰਾਸ਼ਨ ਦਾ ਪੈਸਾ ਸੰਬੰਧਿਤ ਕਾਰਡ ਧਾਰਕ ਦੇ ਖਾਤੇ `ਚ ਭੇਜਿਆ ਜਾਵਾ, ਜਿਸ ਨਾਲ ਉਹ ਆਪਣੀ ਮਰਜ਼ੀ ਦੀ ਦੁਕਾਨ ਤੋਂ ਰਾਸ਼ਨ ਖਰੀਦ ਸਕਣਗੇ। ਰਾਸ਼ਨਕਾਰਡ ਨੂੰ ਸ਼ਹਿਰਾਂ `ਚ ਆਧਾਰ ਕਾਰਡ ਨਾਲ ਜੋੜਿਆ ਜਾ ਚੁੱਕਿਆ ਹੈ। ਅਗਲੇ ਸਾਲ ਤੱਕ ਇਹ ਵਿਵਸਥਾ ਪਿੰਡਾਂ `ਚ ਵੀ ਲਾਗੂ ਕਰਾਂਗੇ।

Most Popular

To Top