Nika Zaildar2 is Releasing world wide in 22nd September 2017 - A One
Entertainment

Nika Zaildar2 is Releasing world wide in 22nd September 2017

ਜਲੰਧਰ ਇਸੇ ਮਹੀਨੇ 22 ਸਤੰਬਰ ਨੂੰ ਰਿਲੀਜ਼ ਹੋ ਰਹੀ ਨਿਰਦੇਸ਼ਕ ਸਿਮਰਜੀਤ ਸਿੰਘ ਦੀ ਫ਼ਿਲਮ `ਨਿੱਕਾ ਜ਼ੈਲਦਾਰ 2` ਵਿੱਚ ਇਸ ਵਾਰ ਡਬਲ ਧਮਾਲ ਹੋਣ ਵਾਲਾ ਹੈ। ਫ਼ਿਲਮ `ਚ 1970 ਦਾ ਪੰਜਾਬ ਦਿਖਾਇਆ ਗਿਆ ਹੈ। ਫ਼ਿਲਮ `ਚ ਇਸ ਵਾਰ ਇਕ ਨਹੀਂ ਦੋ ਦੋ ਅਭਿਨੇਤਰੀਆਂ ਹਨ। ਇਕ ਪਾਸੇ ਹੈ ਸੋਨਮ ਬਾਜਵਾ ਤੇ ਦੂਜੇ ਪਾਸੇ ਹੈ ਵਾਮਿਕਾ ਗੱਬੀ। ਨਿੱਕਾ ਸੋਨਮ ਨਾਲ ਵੀ ਗੀਤ ਗਾ ਰਿਹਾ ਹੈ ਤੇ ਵਾਮਿਕਾ ਨਾਲ ਵੀ। ਕੀ ਤੁਸੀਂ ਫ਼ਿਲਮ ਦਾ ਟਰੇਲਰ ਦੇਖ ਕੇ ਅੰਦਾਜ਼ਾ ਲਾ ਸਕਦੇ ਹੋ ਕਿ ਇਸ ਵਾਰ ਨਿੱਕੇ ਦਾ ਵਿਆਹ ਕਿਹੜੀ ਹੀਰੋਇਨ ਨਾਲ ਹੋਵੇਗਾ।

ਦੱਸਣਯੋਗ ਹੈ ਕਿ ਪਟਿਆਲਾ ਮੋਸ਼ਨ ਪਿਕਚਰਜ਼ ਦੇ ਬੈਨਰ ਹੇਠ ਰਿਲੀਜ਼ ਹੋ ਰਹੀ ਨਿਰਮਾਤਾ ਅਮਨੀਤ ਸਿੰਘ ਕਾਕੂ ਦੀ ਇਹ ਫ਼ਿਲਮ ਭਾਵੇ `ਨਿੱਕਾ ਜ਼ੈਲਦਾਰ` ਦਾ ਸੀਵਅਲ ਹੈ, ਪਰ ਇਸ ਫ਼ਿਲਮ `ਚ ਪਹਿਲੀ ਫ਼ਿਲਮ ਵਾਲਾ ਕੁਝ ਵੀ ਨਹੀਂ ਹੈ, ਬੱਸ ਦੋਵਾਂ ਫ਼ਿਲਮਾਂ `ਚ ਇਕੋ ਚੀਜ਼ ਕਾਮਨ ਹੈ, ਉਹ ਹੈ ਨਿੱਕੇ ਦਾ ਵਿਆਹ। `ਅੰਗਰੇਜ਼` ਅਤੇ `ਨਿੱਕਾ ਜ਼ੈਲਦਾਰ` ਵਰਗੀਆਂ ਸ਼ਾਨਦਾਰ ਫ਼ਿਲਮਾਂ ਦੇ ਨਿਰਦੇਸ਼ਕ ਸਿਮਰਜੀਤ ਸਿੰਘ ਨੇ ਇਸ ਫ਼ਿਲਮ `ਚ ਵੀ ਦਰਸ਼ਕਾਂ ਨੂੰ `ਅੰਗਰੇਜ਼` ਵਾਂਗ ਪੁਰਾਤਨ ਪੰਜਾਬ ਤੇ ਸੱਭਿਆਚਾਰ ਦੇ ਦੀਦਾਰ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ। 22 ਸਤੰਬਰ ਨੂੰ ਰਿਲੀਜ਼ ਹੋ ਰਹੀ ਇਸ ਫ਼ਿਲਮ ਦਾ ਟਰੇਲਰ ਯੂ-ਟਿਊਬ `ਤੇ ਦੇਖਿਆ ਜਾ ਸਕਦਾ ਹੈ।

Most Popular

To Top