5 Year Old Child Murdered In Amritsar - A One
Latest News

5 Year Old Child Murdered In Amritsar

ਜੰਡਿਆਲਾ- ਭਾਰਤ ਵਿੱਚ ਅੋਰਤਾ ਤੋ ਬਾਅਦ ਬੱਚਿਆ ਦੀ ਸੁਰੱਖਿਆ ਬਾਅਦ ਬੱਚਿਆ ਦੀ ਸਰੁੱਖਿਆ ਤੇ ਸਵਾਲ ਉਠਣ ਲੱਗੇ ਹਨ ਹਰਿਆਣਾ ਦੇ ਗੁਰੂਗ੍ਰਾਮ ਦੇ ਸਕੂਲ ਵਿਚ ਬੇਰਹਿਮੀ ਨਾਲ ਕਤਲ ਕੀਤੇ ਪ੍ਰਦਿਊਮਨ ਦੇ ਕਤਲ ਦਾ ਮਾਮਲਾ ਅਜੇ ਸ਼ਾਂਤ ਨਹੀਂ ਹੋਇਆ ਕਿ ਹੁਣ ਗੁਰੂ ਨਗਰੀ ਅੰਮ੍ਰਿਤਸਰ ਦੇ ਹਲਕਾ ਜੰਡਿਆਲਾ ਵਿਖੇ ਵੀ 5 ਸਾਲਾ ਬੱਚੇ ਦਾ ਗਲਾ ਘੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ।

ਜੰਡਿਆਲਾ ਦੇ ਪਿੰਡ ਮਲਕਪੁਰ ਵਿਚ ਸ਼ੁੱਭਪ੍ਰੀਤ ਨਾਮਕ 5 ਸਾਲਾ ਬੱਚੇ ਦਾ ਗਲਾ ਘੁੱਟ ਕੇ ਦਰਦਨਾਕ ਮੌਤ ਦਿੱਤੀ ਗਈ। ਸੋਮਵਾਰ ਸ਼ਾਮ ਸਕੂਲੋਂ ਆਉਣ ਤੋਂ ਬਾਅਦ ਹੀ ਬੱਚਾ ਲਾਪਤਾ ਸੀ। ਬੱਚੇ ਦੀ ਲਾਸ਼ ਘਰ ਤੋਂ ਕੁੱਝ ਹੀ ਦੂਰੀ `ਤੇ ਮਿਲੀ ਹੈ। ਵਾਰਦਾਤ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਸ ਮੌਕੇ `ਤੇ ਪਹੁੰਚ ਗਈ ਅਤੇ ਬੱਚੇ ਦੀ ਲਾਸ਼ ਨੂੰ ਕਬਜ਼ੇ `ਚ ਲੈ ਕੇ ਕਾਰਵਾਈ ਕਰਦੇ ਹੋਏ ਪੁਲਸ ਨੇ ਦੋਸ਼ੀ ਨੂੰ ਗ੍ਰਿ੍ਰਫਤਾਰ ਕਰ ਲਿਆ ਹੈ। ਫਿਲਹਾਲ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

Most Popular

To Top