Diesel and Petrol rates increased - A One
Uncategorized

Diesel and Petrol rates increased

ਜਲੰਧਰ-ਪੈਟਰੋਲ ਅਤੇ ਡੀਜ਼ਲ ਦੀਆ ਕੀਮਤਾਂ ਵਿੱਚ ਹੰੁਦਾ ਵਾਧਾ ਲੋਕਾਂ ਲੋਕਾ ਲਈ ਪ੍ਰੇਸ਼ਾਨੀ ਦਾ ਸਬੱਬ ਬਣਦਾ ਜਾ ਰਿਹਾ ਹੈ ।ਇਸ ਦਾ ਸਿੱਧਾ ਅਸਰ ਲੋਕਾ ਦੀ ਆਰਥਿਕ ਸਥਿਤੀ ਤੇ ਪੈਦਾ ਹੈ। ਦੇਸ਼ ਭਰ `ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਹਰ ਰੋਜ਼ ਬਦਲਦੀਆਂ ਰਹਿੰਦੀਆ ਹਨ [ਵਿਚਕਾਰ ਜੁਲਾਈ ਤੋਂ ਬਾਅਦ ਪੈਟਰੋਲ 5 ਰੁਪਏ ਅਤੇ ਡੀਜ਼ਲ 3.31 ਰੁਪਏ ਮਹਿੰਗਾ ਹੋ ਚੁੱਕਾ ਹੈ। 30 ਜੁਲਾਈ ਨੂੰ ਜਲੰਧਰ ਦੇ ਇੰਡੀਅਨ ਆਇਲ ਪੈਟਰੋਲ ਪੰਪ `ਤੇ ਪੈਟਰੋਲ ਦੀ ਕੀਮਤ 69.90 ਰੁਪਏ ਪ੍ਰਤੀ ਲੀਟਰ ਸੀ, ਜੋ 12 ਸਤੰਬਰ 2017 ਤਕ 5.50 ਰੁਪਏ ਵੱਧ ਕੇ 75.40 ਰੁਪਏ ਪ੍ਰਤੀ ਲੀਟਰ `ਤੇ ਪਹੁੰਚ ਗਈ। ਇਸੇ ਤਰ੍ਹਾਂ ਡੀਜ਼ਲ ਦੀ ਕੀਮਤ 12 ਸਤੰਬਰ ਨੂੰ 58.79 ਰੁਪਏ ਦਰਜ ਕੀਤੀ ਗਈ, ਜੋ 30 ਜੁਲਾਈ ਨੂੰ 55.48 ਰੁਪਏ ਪ੍ਰਤੀ ਲੀਟਰ ਸੀ, ਯਾਨੀ ਡੀਜ਼ਲ 3 ਰੁਪਏ 31 ਪੈਸੇ ਮਹਿੰਗਾ ਹੋਇਆ।

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ `ਚ ਹਰ ਰੋਜ਼ ਹੋ ਰਹੇ ਬਦਲਾਅ ਕਾਰਨ ਲੋਕਾਂ ਦਾ ਇਸ ਵੱਲ ਧਿਆਨ ਬਹੁਤ ਨਹੀਂ ਗਿਆ। ਪੈਟਰੋਲੀਅਮ ਕੰਪਨੀਆਂ ਨੂੰ ਇਸ ਨਾਲ ਰਾਹਤ ਮਹਿਸੂਸ ਹੋ ਰਹੀ ਹੈ ਦੇਸ਼ ਦੀ ਰਾਜਧਾਨੀ ਦਿੱਲੀ ਦੀ ਗੱਲ ਕਰੀਏ ਤਾਂ 30 ਜੁਲਾਈ ਨੂੰ 65 ਰੁਪਏ ਦਾ ਰਿਹਾ ਪੈਟਰੋਲ 12 ਸਤੰਬਰ ਤਕ 5.38 ਰੁਪਏ ਵੱਧ ਕੇ 70.38 ਰੁਪਏ ਪ੍ਰਤੀ ਲੀਟਰ `ਤੇ ਪਹੁੰਚ ਚੁੱਕਾ ਹੈ। ਦੀਵਾਲੀ ਤਕ ਇਨ੍ਹਾਂ ਦੀ ਕੀਮਤ `ਚ ਹੋਰ ਵਾਧਾ ਹੋ ਸਕਦਾ ਹੈ। ਹਾਲਾਂਕਿ ਇਸ ਦੌਰਾਨ ਜੇਕਰ ਕੌਮਾਂਤਰੀ ਬਾਜ਼ਾਰ `ਚ ਕੀਮਤਾਂ ਘਟਦੀਆਂ ਹਨ ਤਾਂ ਲੋਕਾਂ ਨੂੰ ਤੇਲ ਮਾਰਕੀਟਿੰਗ ਕੰਪਨੀਆਂ ਵੱਲੋਂ ਥੋੜ੍ਹੀ ਰਾਹਤ ਦਿੱਤੀ ਜਾ ਸਕਦੀ ਹੈ।

Most Popular

To Top