Home Remedies to Removal of The Yellowness of The Nails - A One
ਸਿਹਤ

Home Remedies to Removal of The Yellowness of The Nails

ਹੱਥਾਂ ਦੀ ਖੂਬਸੂਰਤੀ ਵਧਾਉਣ ਵਿਚ ਨਹੁੰਆਂ ਦਾ ਬਹੁਤ ਮਹਤੱਵ ਹੁੰਦਾ ਹੈ ਲੰਬੇ ਅਤੇ ਮਜ਼ਬੂਤ ਨਹੁੰ ਹੱਥਾਂ ਨੂੰ ਚਾਰ ਚੰਨ ਲਗਾ ਦਿੰਦੇ ਹਨ ਪਰ ਕੁਝ ਔਰਤਾਂ ਦੇ ਨਹੁੰ ਪੀਲੇ ਪੈ ਜਾਂਦੇ ਹਨ ਜੋ ਦੇਖਣ ਵਿਚ ਬਿਲਕੁਲ ਵੀ ਚੰਗੇ ਨਹੀਂ ਲੱਗਦੇ ਇਹ ਅਕਸਰ ਜ਼ਿਆਦਾ ਦੇਰ ਤੱਕ ਗਹਿਰੇ ਰੰਗ ਦੀ ਨੇਲ ਪੋਲਿਸ਼ ਲਗਾਉਣ ਨਾਲ ਹੁੰਦਾ ਹੈ ਇਸ ਤੋਂ ਇਲਾਵਾ ਫੰਗਲ ਇਨਫੈਕਸ਼ਨ, ਸਿਗਰਟ ਅਤੇ ਬਦਲਦੇ ਲਾਈਫਸਟਾਈਲ ਦੀ ਵਜ੍ਹਾ ਨਾਲ ਵੀ ਹੋ ਸਕਦਾ ਹੈ ਅਜਿਹੇ ਵਿਚ ਕੁਝ ਘਰੇਲੂ ਤਰੀਕੇ ਅਪਣਾ ਕੇ ਪੀਲੇ ਨਹੁੰਆਂ ਨੂੰ ਠੀਕ ਕੀਤਾ ਜਾ ਸਕਦਾ ਹੈ
1. ਨਿੰਬੂ 
ਪੀਲੇ ਨਹੁੰਆਂ ਨੂੰ ਠੀਕ ਕਰਨ ਲਈ ਨਿੰਬੂ ਬਹੁਤ ਹੀ ਫਾਇਦੇਮੰਦ ਸਾਬਤ ਹੁੰਦਾ ਹੈ। ਇਸ ਦੀ ਵਰਤੋਂ ਕਰਨ ਨਾਲ ਇਕ ਬਾਊਲ ਵਿਚ ਨਿੰਬੂ ਦਾ ਰਸ ਲਓ ਅਤੇ ਉਸ ਵਿਚ 10-15 ਮਿੰਟ ਤੱਕ ਨਹੁੰਆਂ ਨੂੰ ਡੁਬੋ ਕੇ ਰੱਖੋ। ਫਿਰ ਕਿਸੇ ਟੂਥਬਰੱਸ਼ ਦੀ ਮਦਦ ਨਾਲ ਨਹੁੰਆਂ ਨੂੰ ਸਾਫ ਕਰੋ ਤਾਂ ਕਿ ਪੀਲਾਪਨ ਉਤਰ ਸਕੇ। ਇਸ ਤੋਂ ਬਾਅਦ ਕੋਸੇ ਪਾਣੀ ਨਾਲ ਹੱਥਾਂ ਨੂੰ ਧੋ ਲਓ ਅਤੇ ਮੋਈਸਚਰਾਈਜ਼ਰ ਲਗਾਓ। ਦਿਨ ਵਿਚ 2 ਵਾਰ ਅਜਿਹਾ ਕਰਨ ਨਾਲ ਨਹੁੰ ਸਾਫ ਹੋ ਜਾਣਗੇ। 


2. ਬੇਕਿੰਗ ਸੋਡਾ
ਇਸ ਲਈ 1 ਚਮੱਚ ਬੇਕਿੰਗ ਸੋਡਾ, ਡੇੜ ਚਮੱਚ ਜੈਤੂਨ ਤੇਲ ਅਤੇ 1 ਚਮੱਚ ਨਿੰਬੂ ਦਾ ਰਸ ਮਿਲਾ ਕੇ ਇਕ ਪੇਸਟ ਤਿਆਰ ਕਰੋ। ਫਿਰ ਇਕ ਟੂਥਬਰੱਸ਼ ਨਾਲ ਇਸ ਪੇਸਟ ਨੂੰ ਨਹੁੰਆਂਤੇ ਲਗਾਓ ਅਤੇ 5 ਮਿੰਟ ਲਗਾਉਣ ਦੇ ਬਾਅਦ ਕੋਸੇ ਪਾਣੀ ਨਾਲ ਹੱਥ ਧੋ ਲਓ। ਹਫਤੇ ਵਿਚ 2 ਵਾਰ ਇਸ ਦੀ ਵਰਤੋਂ ਕਰਨ ਨਾਲ ਨਹੁੰਆਂ ਦੇ ਪੀਲੇਪਨ ਤੋਂ ਛੁਟਕਾਰਾ ਮਿਲੇਗਾ। 


3. ਟੀ ਟ੍ਰੀ ਤੇਲ 
ਇਸ ਤੇਲ ਵਿਚ ਕਈ ਐਂਟੀਆਕਸੀਡੇਂਟ ਗੁਣ ਹੁੰਦੇ ਹਨ ਜੋ ਇਨਫੈਕਸ਼ਨ ਨੂੰ ਦੂਰ ਕਰਨ ਵਿਚ ਮਦਦ ਕਰਦੇ ਹਨ। ਪੀਲੇ ਨਹੁੰਆਂ ਨੂੰ ਠੀਕ ਕਰਨ ਲਈ ਟੀ ਟ੍ਰੀ ਤੇਲ ਨੂੰ ਨਹੁੰਆਂਤੇ ਲਗਾਓ ਅਤੇ ਕੁਝ ਮਿੰਟ ਬਾਅਦ ਕੋਸੇ ਪਾਣੀ ਨਾਲ ਧੋ ਲਓ। 


4. ਸੇਬ ਦਾ ਸਿਰਕਾ
ਇਸ ਲਈ ਡੇੜ ਕੱਪ ਪਾਣੀ ਵਿਚ ਸੇਬ ਦੇ ਸਿਰਕੇ ਨੂੰ ਚੰਗੀ ਤਰ੍ਹਾਂ ਨਾਲ ਮਿਲਾਓ ਅਤੇ ਉਸ ਵਿਚ ਨਹੁੰਆਂ ਨੂੰ 20 ਮਿੰਟ ਤੱਕ ਡੁਬੋ ਕੇ ਰੱਖੋ। ਇਸ ਤੋਂ ਬਾਅਦ ਚੰਗੀ ਤਰ੍ਹਾਂ ਨਾਲ ਸੁੱਕਾ ਲਓ। ਦਿਨ ਵਿਚ 2-3 ਵਾਰ ਅਜਿਹਾ ਕਰਨ ਨਾਲ ਪੀਲੇ ਨਹੁੰ ਠੀਕ ਹੋ ਜਾਣਗੇ

Most Popular

To Top