Australia and Newzealand on Equal points , India Retains on Top With 125 Points - A One
Sports

Australia and Newzealand on Equal points , India Retains on Top With 125 Points

ਦੁਬਈ— ਆਸਟ੍ਰੇਲੀਆਈ ਟੀਮ ਬੰਗਲਾਦੇਸ਼ ਵਿਰੁੱਧ 7 ਵਿਕਟਾਂ ਨਾਲ ਜਿੱਤ ਦਰਜ ਕਰ ਕੇ ਦੋ ਮੈਚਾਂ ਦੀ ਸੀਰੀਜ਼ 1-1 ਨਾਲ ਡਰਾਅ ਕਰਾਉਣ ਦੇ ਬਾਵਜੂਦ ਵੀਰਵਾਰ ਜਾਰੀ ਤਾਜ਼ਾ ਟੈਸਟ ਟੀਮ ਰੈਂਕਿੰਗ ਵਿਚ ਇਕ ਸਥਾਨ ਹੇਠਾਂ ਖਿਸਕ ਕੇ ਪੰਜਵੇਂ ਨੰਬਰ ‘ਤੇ ਆ ਗਈ, ਜਦਕਿ ਭਾਰਤ ਅਜੇ ਵੀ ਚੋਟੀ ‘ਤੇ ਬਰਕਰਾਰ ਹੈ।
ਬੰਗਲਾਦੇਸ਼ ਵਿਰੁੱਧ ਟੈਸਟ ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਆਸਟ੍ਰੇਲੀਆਈ ਟੀਮ 100 ਅੰਕਾਂ ਨਾਲ ਚੌਥੇ ਨੰਬਰ ‘ਤੇ ਸੀ ਪਰ ਬੰਗਲਾਦੇਸ਼ ਹੱਥੋਂ ਮਿਲੀ ਪਹਿਲੇ ਮੈਚ ਵਿਚ ਹਾਰ ਕਾਰਨ ਟੀਮ ਨੂੰ ਤਿੰਨ ਅੰਕਾਂ ਦਾ ਘਾਟਾ ਪਿਆ। ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਇਕ ਬਰਾਬਰ 97-97 ਅੰਕ ਹਨ ਪਰ ਦਸ਼ਮਲਵ ਤੋਂ ਬਾਅਦ ਦੀ ਗਣਨਾ ਵਿਚ ਆਸਟ੍ਰੇਲੀਆ ਦੀ ਟੀਮ ਨਿਊਜ਼ੀਲੈਂਡ ਤੋਂ ਪਿੱਛੇ ਹੈ।
ਭਾਰਤ ਅਜੇ ਵੀ 125 ਅੰਕਾਂ ਨਾਲ ਚੋਟੀ ‘ਤੇ ਬਰਕਰਾਰ ਹੈ |

Most Popular

To Top