Comedian Sunil Pal Gets Emotional On The Kapil Sharma Comedy Night Off Air Show - A One
Latest News

Comedian Sunil Pal Gets Emotional On The Kapil Sharma Comedy Night Off Air Show

ਕਾਮੇਡੀਅਨ ਕਪਿਲ ਸ਼ਰਮਾ ਦਾ ਸ਼ੋਅ ਬੰਦ ਹੋਣ ਕਾਰਨ ਕਾਫੀ ਲੋਕ ਦੁਖੀ ਹਨ।ਸਾਰਿਆ ਨੂੰ ਹਸਾਉਣ ਵਾਲਾ ਸ਼ੋਅ ਜਦੋਂ ਬੰਦ ਹੋਇਆ ਤਾਂ ਪ੍ਰਸ਼ੰਸਕ ਬੇਹੱਦ ਦੁਖੀ ਹੋ ਗਏ।ਅਜਿਹੇ `ਚ ਕਪਿਲ ਦੇ ਦੋਸਤ ਅਤੇ ਉਨ੍ਹਾਂ ਤੋਂ ਸੀਨੀਅਰ ਕਾਮੇਡੀਅਨ ਸੁਨੀਲ ਪਾਲ ਨੇ ਫੇਸਬੁੱਕ ਪੇਜ਼ `ਤੇ ਇਕ ਵੀਡੀਓ ਪੋਸਟ ਕੀਤੀ ਹੈ।ਜਾਣਕਾਰੀ ਮੁਤਾਬਕ ਇਸ ਵੀਡੀਓ `ਚ ਸੁਨੀਲ ਨੇ ਕਿਹਾ, “ਨਮਸਕਾਰ ਦੋਸਤੋਂ ਇਕ ਬੁਰੀ ਖਬਰ ਆ ਰਹੀ ਹੈ।`ਦਿ ਕਪਿਲ ਸ਼ਰਮਾ ਸ਼ੋਅ` ਬੰਦ ਹੋ ਰਿਹਾ ਹੈ।ਇਹ ਤਾਂ ਹੋਣਾ ਹੀ ਸੀ, ਕਪਿਲ ਸ਼ਰਮਾ `ਤੇ ਇੰਨਾ ਪ੍ਰੈਸ਼ਰ ਜੋ ਆ ਗਿਆ, ਇੰਨੀ ਜ਼ਿੰਮੇਦਾਰੀਆਂ ਆ ਗਈਆਂ ਕਿ ਉਹ ਬੀਮਾਰ ਰਹਿਣ ਲੱਗੇ।ਨਜ਼ਰ ਲੱਗ ਗਈ ਉਸ ਨੂੰ।ਮੈਂ ਪਹਿਲਾਂ ਵੀ ਸੁਨੀਲ ਗਰੋਵਰ ਅਤੇ ਕਪਿਲ ਸ਼ਰਮਾ ਨੂੰ ਕਿਹਾ ਸੀ ਕਿ ਤੁਸੀਂ ਲੋਕ ਕਾਮੇਡੀ ਦੇ ਦੋ ਪਹੀਏ ਹੋ, ਤੁਹਾਡੇ ਕਾਰਨ ਹੀ ਕਾਮੇਡੀ ਦੀ ਪਛਾਣ ਹੈ।ਮਿਲ ਕੇ ਕੰਮ ਕਰੋ ਤਾਂ ਕਾਮੇਡੀਅਨ ਵੀ ਅੱਗੇ ਵਧਣਗੇ ਅਤੇ ਕਾਮੇਡੀ ਵੀ ਅੱਗੇ ਵਧੇਗੀ।ਕੀ ਹੋਇਆ ਬੰਦ ਕਰ ਦਿੱਤਾ ਸ਼ੋਅ, ਮਿਲ ਗਈ ਖੁਸ਼ੀ? ਹੁਣ ਕਾਮੇਡੀ ਉਨ੍ਹਾਂ ਲੋਕਾਂ ਦੇ ਹੱਥ `ਚ ਆ ਗਈ ਹੈ, ਜੋ ਕਾਮੇਡੀ ਦੇ ਨਾਂ `ਤੇ ਮਖੌਲ ਕਰਦੇ ਹਨ।ਕਪਿਲ ਸ਼ਰਮਾ ਅਤੇ ਸੁਨੀਲ ਗਰੋਵਰ ਇਹ ਬਹੁਤ ਹੀ ਦੁਖ ਭਰੀ ਘਟਨਾ ਹੈ।ਤੁਸੀਂ ਲੋਕਾਂ ਨੂੰ ਵੱਖਰੇ ਨਹੀ ਹੋਣਾ ਚਾਹੀਦਾ ਸੀ ਅਤੇ ਇਹ ਸ਼ੋਅ ਬੰਦ ਨਹੀਂ ਹੋਣਾ ਚਾਹੀਦਾ ਸੀ।ਮੇਰੇ ਕੋਲ ਸ਼ਬਦ ਨਹੀਂ ਹਨ, ਇਕ ਕਾਮੇਡੀਅਨ ਦੇ ਰੂਪ `ਚ ਮੈਂ ਬਹੁਤ ਦੁਖੀ ਹੋਇਆ ਹਾਂ।ਮੈਂ ਤੁਹਾਡੀ ਚੰਗੀ ਸਿਹਤ ਲਈ ਪ੍ਰਾਥਣਾ ਕਰਦਾ ਹਾਂ।

 

 

 

 

Most Popular

To Top