Sushant Singh Rajput & Sara Ali Khan’s First Upcoming Movie ‘Kedarnath’s’ First Poster Released - A One
Entertainment

Sushant Singh Rajput & Sara Ali Khan’s First Upcoming Movie ‘Kedarnath’s’ First Poster Released

ਬਾਲੀਵੁੱਡ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਅਤੇ ਸਾਰਾ ਅਲੀ ਖਾਨ ਦੀ ਫਿਲਮ `ਕੇਦਾਰਨਾਥ` ਦਾ ਪਹਿਲਾ ਪੋਸਟਰ ਰਿਲੀਜ਼ ਹੋ ਗਿਆ ਹੈ।ਇਸ ਪੋਸਟਰ `ਚ ਇਕ ਪਾਸੇ ਭਗਵਾਨ ਸ਼ਿਵ ਸ਼ੰਕਰ ਦੀ ਮੂਰਤੀ ਦਿਖਾਈ ਦੇ ਰਹੀ ਹੈ। ਉੱਥੇ ਹੀ ਪਰਛਾਵੇ ਦੇ ਰੂਪ `ਚ ਦੋ ਪਿਆਰ ਕਰਨ ਵਾਲੇ ਜੋੜੇ ਦਿਖਾਈ ਦੇ ਰਹੇ ਹਨ। ਫਿਲਮ ਨੇ ਨਿਰਦੇਸ਼ਕ ਅਭਿਸ਼ੇਕ ਕਪੂਰ ਨੇ ਫਿਲਮ ਦਾ ਇਹ ਪੋਸਟਰ ਸੋਸ਼ਲ ਮੀਡੀਆ `ਤੇ ਜਾਰੀ ਕੀਤਾ ਹੈ।ਅਭਿਸ਼ੇਕ ਕਪੂਰ ਨੇ ਇਸ ਪੋਸਟਰ ਨੂੰ ਰਿਲੀਜ਼ ਕਰਦੇ ਹੋਏ ਲਿਖਿਆ, “ਸ਼ੂਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਦੀ ਰਾਤ ਕਾਫੀ ਲੰਬੀ ਹੁੰਦੀ ਹੈ। ਟੀਮ ਕਾਫੀ ਉਤਸ਼ਾਹਿਤ ਹੈ ਅਤੇ ਸਵੇਰ 5 ਵਜੇ ਤੋਂ ਸ਼ੂਟਿੰਗ ਸ਼ੁਰੂ ਹੋਣੀ ਹੈ।ਇਸ ਤੋਂ ਇਲਾਵਾ ਅਭਿਸ਼ੇਕ ਕਪੂਰ ਨੇ ਇੰਸਟਾਗ੍ਰਾਮ `ਤੇ ਸੁਸ਼ਾਤ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ।ਜਿਸਦੇ ਕੈਪਸ਼ਨ `ਚ ਲਿਖਿਆ, “ਫਿਲਮ ਕਾਈ ਪੋ ਛੇ` ਨੇ ਇਸ ਧਾਕੜ ਅਭਿਨੇਤਾ ਦੀ ਖੋਜ ਕੀਤੀ ਹੈ। ਉਸ `ਚ ਕੰਮ ਨੂੰ ਲੈ ਕੇ ਕਾਫੀ ਉਤਸ਼ਾਹ ਹੈ ਅਤੇ ਉਹ ਪਹਿਲਾਂ ਤੋਂ ਵੀ ਬਿਹਤਰ ਕਰ ਰਿਹਾ ਹੈ।`ਕੇਦਾਰਨਾਥ` ਦੀ ਸ਼ੂਟਿੰਗ 5 ਸਤੰਬਰ ਨੂੰ ਸ਼ੁਰੂ ਹੋਵੇਗੀ।ਸੁਸ਼ਾਤ ਨੇ ਇਸਦੇ ਜਵਾਬ `ਚ ਲਿਖਿਆ, “ਮੈਂ ਤੁਹਾਡੇ ਨਾਲ ਇਕ ਵਾਰ ਫਿਰ ਤੋਂ ਕੰਮ ਕਰਨ ਲਈ ਹੁਣ ਹੋਰ ਜ਼ਿਆਦਾ ਇੰਤਜਾਰ ਨਹੀਂ ਕਰ ਸਕਦਾ ਹਾਂ! ਜੈ ਭੋਲੇਨਾਥ…`ਕੇਦਾਰਨਾਥ“।ਤੁਹਾਨੂੰ ਇਹ ਦੱਸ ਦੇਈਏ ਕਿ ਫਿਲਮ `ਚ ਸੈਫ ਅਲੀ ਖਾਨ ਦੀ ਬੇਟੀ ਸਾਰਾ ਅਲੀ ਖਾਨ ਡੈਬਿਊ ਕਰਨ ਜਾ ਰਹੀ ਹੈ।

 

 

Most Popular

To Top