Airtel 4G unveils 5 GB Data Per Day Plan - A One
Latest News

Airtel 4G unveils 5 GB Data Per Day Plan

ਜਲੰਧਰ– ਟੈਲੀਕਾਮ ਇੰਡਸਟਰੀ ‘ਚ ਆਪਣੇ ਧਨ ਧਨਾ ਧਨ ਆਫਰ ਅਤੇ ਦੂਜੇ ਪਲਾਨਸ ਨਾਲ ਜਿਓ ਨਾਲ ਤਹਿਲਕਾ ਮਚਾਇਆ ਹੋਇਆ ਹੈ। ਹੁਣ ਏਅਰਟੈੱਲ ਨੇ ਜਿਓ ਨੂੰ ਟੱਕਰ ਦੇਣ ਲਈ ਕੁਝ ਨਵੇਂ ਪਲਾਨਸ ਲਾਂਚ ਕੀਤੇ ਹਨ। ਨਵੇਂ ਡਾਟਾ ਪਲਾਨਸ ਦੇ ਨਾਲ ਦੇਸ਼ ਦੀ ਸਭ ਤੋਂ ਵੱਡੀ ਟੈਲੀਕਾਮ ਆਪਰੇਟਰ ਏਅਰਟੈੱਲ ਨੇ 349 ਰੁਪਏ ਅਤੇ 5 ਰੁਪਏ ਵਾਲੇ ਪ੍ਰੀਪੇਡ ਰੀਚਾਰਜ ਪੈਕ ਲਾਂਚ ਕੀਤੇ ਹਨ। ਇਹ ਦੋਵੇਂ ਡਾਟਾ ਪਲਾਨ ਹਨ ਅਤੇ ਮਾਰਕੀਟ ਦੇ ਟ੍ਰੈਂਡ ਨੂੰ ਦੇਖਦੇ ਹੋਏ ਇਹ ਮੁਫਤ ਕਾਲ ਮਿੰਟ ਦੇ ਨਾਲ ਆਉਂਦੇ ਹਨ। ਇਸ ਤੋਂ ਇਲਾਵਾ ਏਅਰਟੈੱਲ ਯੂਜ਼ਰਸ ਕੰਪਨੀ ਦੁਆਰਾ ਰੀਚਾਰਜ ਕਰਾਉਣ ‘ਤੇ ਦਿੱਤੇ ਜਾ ਰਹੇ ਕੈਸ਼ਬੈਕ ਆਫਰ ਦਾ ਵੀ ਫਾਇਦਾ ਲੈ ਸਕਦੇ ਹਨ।

ਜਾਣੋ ਏਅਰਟੈੱਲ ਦੇ ਨਵੇਂ ਪਲਾਨਸ ਦੀ ਪੂਰੀ ਜਾਣਕਾਰੀ

ਏਅਰਟੈੱਲ 349 ਰੁਪਏ ਦਾ ਪੈਕ
349 ਰੁਪਏ ਵਾਲਾ ਪ੍ਰੀਪੇਡ ਪੈਕ 28ਜੀ.ਬੀ. ਦੇ ਬੰਡਲ ਆਫਰ ਦੇ ਨਾਲ ਆਉਂਦਾ ਹੈ। ਇਸ ਆਫਰ ‘ਚ ਅਨਲਿਮਟਿਡ ਲੋਕਲ ਅਤੇ ਐੱਸ.ਟੀ.ਡੀ. ਕਾਲ ਦੇ ਨਾਲ 1ਜੀ.ਬੀ. ਡਾਟਾ ਹਰ ਰੋਜ਼ ਮਿਲਦਾ ਹੈ। ਕੰਪਨੀ ਦਾ ਦਾਅਵਾ ਅਨਲਿਮਟਿਡ ਕਾਲ ਦੇਣ ਦਾ ਹੈ ਪਰ ਅਸਲ ‘ਚ 1000 ਮਿੰਟ ਹਰ ਹਫਤੇ ਦੀ ਸੀਮਾ ਹੈ। ਜੇਕਰ ਤੁਸੀਂ ਇਸ ਲਿਮਟ ਤੋਂ ਬਾਅਦ ਕਾਲ ਕਰਦੇ ਹੋ ਤਾਂ ਏਅਰਟੈੱਲ ਨੈੱਟਵਰਕ ‘ਤੇ 10 ਪੈਸਾ ਪ੍ਰਤੀ ਮਿੰਟ ਅਤੇ ਦੂਜੇ ਨੈੱਟਵਰਕ ‘ਤੇ 30 ਪੈਸਾ ਪ੍ਰਤੀ ਮਿੰਟ ਦਾ ਭੁਗਤਾਨ ਦੇਣਾ ਹੋਵੇਗਾ। ਇਸੇ ਤਰ੍ਹਾਂ ਹਰ ਰੋਜ਼ ਲਈ ਮੁਫਤ 250 ਮਿੰਟ ਦੀ ਤੈਅਸੀਮਾ ਹੈ, ਇਸ ਤੋਂ ਬਾਅਦ ਏਅਰਟੈੱਲ ਅਤੇ ਦੂਜੇ ਨੈੱਟਵਰਕ ‘ਤੇ 10 ਪੈਸਾ ਪ੍ਰਤੀ ਮਿੰਟ ਅਤੇ 30 ਪੈਸਾ ਪ੍ਰਤੀ ਮਿੰਟ ਦੇਣਾ ਹੋਵੇਗਾ।

ਇਹ ਪੈਕ 349 ਰੁਪਏ ਵਾਲੇ ਜਿਓ ਪੈਕ ਨੂੰ ਟੱਕਰ ਦੇਣ ਲਈ ਹੈ, ਜਿਸ ਤਹਿਤ 56 ਦਿਨਾਂ ਲਈ ਸਾਰੇ ਨੈੱਟਵਰਕ ‘ਤੇ ਅਨਲਿਮਟਿਡ ਕਾਲ ਅਤੇ ਐੱਸ.ਐੱਮ.ਐੱਸ. ਮਿਲਦੇ ਹਨ। ਇਸ ਪੈਕ ਨੂੰ ਖਰੀਦਣ ਵਾਲੇ ਗਾਹਕਾਂ ਨੂੰ ਪਹਿਲੇ 28 ਦਿਨਾਂ ਲਈ 10ਜੀ.ਬੀ. ਡਾਟਾ ਅਤੇ ਬਾਕੀ 28 ਦਿਨਾਂ ਲਈ ਦੂਜਾ 10ਜੀ.ਬੀ. ਡਾਟਾ ਆਫਰ ਮਿਲਦਾ ਹੈ। ਵੋਡਾਫੋਨ ਦਾ ਵੀ ਇਕ 392 ਰੁਪਏ ਦਾ ਪਲਾਨ ਹੈ ਜਿਸ ਤਹਿਤ 29 ਦਿਨਾਂ ਲਈ 1ਜੀ.ਬੀ. ਡਾਟਾ ਹਰ ਰੋਜ਼ ਅਤੇ ਅਨਲਿਮਟਿਡ ਕਾਲ ਦਾ ਆਫਰ ਹੈ।

ਏਅਰਟੈੱਲ 399 ਰੁਪਏ ਦਾ ਪੈਕ
ਪਿਛਲੇ ਮਹੀਨੇ ਲਾਂਚ ਹੋਏ 399 ਰੁਪਏ ਵਾਲੇ ਪਲਾਨ ਦੀ ਮਿਆਦ 84 ਦਿਨ ਹੈ। ਇਸ ਪੈਕ ‘ਚ ਵੀ ਬਦਲਾਅ ਕੀਤਾ ਗਿਆ ਹੈ। ਹੁਣ ਅਸਲੀ ਪੈਕ ‘ਚ ਮਿਲਣ ਵਾਲੀ 84 ਦਿਨ ਦੀ ਮਿਆਦ ਦੀ ਥਾਂ 28 ਦਿਨ ਦੀ ਹੀ ਮਿਲਦੀ ਹੈ। ਇਸ ਪਲਾਨ ‘ਚ ਵੀ 349 ਰੁਪਏ ਵਾਲੇ ਪੈਕ ਦੀ ਤਰ੍ਹਾਂ ਮੁਫਤ ਮਿੰਟ ਮਿਲਦੇ ਹਨ। ਇਕ ਤਰ੍ਹਾਂ ਨਾਲ 399 ਰੁਪਏ ਵਾਲਾ ਪੈਕ 349 ਰੁਪਏ ਵਾਲੇ ਪੈਕ ਦੀ ਤਰ੍ਹਾਂ ਹੀ ਹੈ ਪਰ 399 ਰੁਪਏ ਵਾਲੇ ਪੈਕ ‘ਚ ਰੋਮਿੰਗ ਦੌਰਾਨ ਮੁਫਤ ਆਊਟਗੋਇੰਗ ਕਾਲ ਵੀ ਮਿਲਦੀ ਹੈ ਜਦ ਕਿ ਅਗਸਤ ‘ਚ ਲਾਂਚ ਹੋਏ ਇਸ ਪਲਾਨ ‘ਚ ਮੁਫਤ ਰੋਮਿੰਗ ਦਿੱਤੀ ਗਈ ਸੀ।

ਏਅਰਟੈੱਲ 5 ਰੁਪਏ ਦਾ ਪਲਾਨ
ਏਅਰਟੈੱਲ, ਕੰਪਨੀ ਦੇ 4ਜੀ ਸਿਮ ‘ਤੇ ਅਪਗ੍ਰੇਡ ਕਰਨ ਵਾਲੇ ਗਾਹਕਾਂ ਨੂੰ 5 ਰੁਪਏ ਦੇ ਰੀਚਾਰਜ ‘ਚ 4ਜੀ.ਬੀ. ਡਾਟਾ ਵੀ ਆਫਰ ਕਰ ਰਹੀ ਹੈ। ਇਹ ਆਫਰ ਇਕ ਵਾਰ ਹੀ ਮਿਲੇਗਾ। ਮਤਲਬ ਕਿ ਰੀਚਰਾਜ ਤੋਂ ਬਾਅਦ ਦੁਬਾਰਾ ਰੀਚਾਰਜ ਕਰਾਉਣ ‘ਤੇ ਇਹ ਆਫਰ ਨਹੀਂ ਮਿਲੇਗਾ। ਇਸ ਪੈਕ ਦੀ ਮਿਆਦ 7 ਦਿਨ ਦੀ ਹੈ ਅਤੇ ਇਸ ਵਿਚ ਕਾਲ ਕਰਨ ਲਈ ਕੋਈ ਮਿੰਟ ਨਹੀਂ ਮਿਲਦੇ ਹਨ।

ਏਅਰਟੈੱਲ ਕੈਸ਼ਬੈਕ ਆਫਰ
ਏਅਰਟੈੱਲ ਪੇਮੈਂਟਸ ਬੈਂਕ ਰਾਹੀਂ ਪੈਕ ਰੀਚਾਰਜ ਕਰਾਉਣ ਵਾਲੇ ਗਾਹਕਾਂ ਨੂੰ 5 ਫੀਸਦੀ ਕੈਸ਼ਬੈਕ (ਹਰ ਟ੍ਰਾਂਜੈਕਸਨ ‘ਤੇ 25 ਰੁਪਏ ਤੱਕ) ਮਿਲੇਗਾ। ਇਸ ਤੋਂ ਇਲਾਵਾ ਏਅਰਟੈੱਲ ਪੇਮੈਂਟਸ ਬੈਂਕ ਅਕਾਊਂਟ ਬਣਾਉਣ ‘ਤੇ ਅਤੇ 349 ਰੁਪਏ ਪੈਕ ਦੀ ਖਰਾਦਾਰੀ ਕਰਨ ‘ਤੇ 10 ਫੀਸਦੀ ਤੱਕ ਕੈਸ਼ਬੈਕ ਮਿਲੇਗਾ।
ਇਸ ਤੋਂ ਇਲਾਵਾ, ਏਅਰਟੈੱਲ ਨੇ 40 ਰੁਪਏ ਅਤੇ 60 ਰੁਪਏ ਦੇ ਪਲਾਨ ਵੀ ਲਾਂਚ ਕੀਤੇ ਹਨ। ਇਨ੍ਹਾਂ ਪਲਾਨ ‘ਚ 35 ਰੁਪਏ ਅਤੇ 58 ਰੁਪਏ ਦਾ ਟਾਕਟਾਈਮ ਮਿਲੇਗਾ।

Most Popular

To Top