For Ghar Ghar Naukari Scheme,Cap. Amerind Singh going to take over all Private companies - A One
Development

For Ghar Ghar Naukari Scheme,Cap. Amerind Singh going to take over all Private companies

ਪਟਿਆਲਾ – ਪੰਜਾਬ ਸਰਕਾਰ ਵੱਲੋਂ ਲਾਏ ਜਾ ਰਹੇ ‘ਰੁਜ਼ਗਾਰ ਮੇਲਿਆਂ’ ਸਬੰਧੀ ਵੱਡਾ ਖੁਲਾਸਾ ਸਾਹਮਣੇ ਆਇਆ ਹੈ। ਜਾਣਕਾਰੀ ਮਿਲੀ ਹੈ ਕਿ ਇਨ੍ਹਾਂ ਮੇਲਿਆਂ ‘ਚ ਜੇਕਰ ਕਿਸੇ ਨੌਜਵਾਨ ਨੂੰ ਨੌਕਰੀ ਮਿਲ ਵੀ ਜਾਂਦੀ ਹੈ ਤਾਂ ਉਸ ‘ਚ ਸਰਕਾਰ ਦੀ ਕੋਈ ਵੀ ਜ਼ਿੰਮੇਵਾਰੀ ਨਹੀਂ ਹੈ। ਇਹ ਸਾਰਾ ਦਾਰੋਮਦਾਰ ਕੰਪਨੀ ਦਾ ਹੀ ਹੈ ਕਿ ਨੌਕਰੀ ਪ੍ਰਾਪਤ ਕਰਨ ਵਾਲੇ ਨੂੰ ਕਿੰਨੀ ਦੇਰ ਵਾਸਤੇ ਰੱਖਿਆ ਜਾਏਗਾ? ਜਾਂ ਉਸ ਨੂੰ ਕਿੰਨੀ ਤਨਖਾਹ ਮਿਲੇਗੀ? ਇੱਥੋਂ ਤੱਕ ਕਿ ਉਸ ਦੀ ਨੌਕਰੀ ਦਾ ਭਵਿੱਖ ਕੀ ਹੋਏਗਾ? ਇਸ ਬਾਰੇ ਕਿਸੇ ਨੂੰ ਵੀ ਕੁਝ ਪਤਾ ਨਹੀਂ ਹੈ। ਭਰਤੀ ਹੋਣ ਤੋਂ ਅਗਲੇ ਦਿਨ ਹੀ ਨੌਕਰੀ ਤੋਂ ਹਟਾਏ ਵੀ ਜਾ ਸਕਦੇ ਹਨ।
ਕਿ ਜਿਹੜੇ ਅਦਾਰਿਆਂ ਵਿਚ ਇਹ ‘ਰੁਜ਼ਗਾਰ ਮੇਲੇ’ ਲਾਏ ਜਾ ਰਹੇ ਹਨ, ਉਨ੍ਹਾਂ ਦੇ ਬੰਦੋਬਸਤ ਵਾਸਤੇ ਕੋਈ ਵੀ ਪੈਸਾ ਸਰਕਾਰ ਨਹੀਂ ਦੇ ਰਹੀ। ਇਹ ਸਾਰਾ ਖਰਚਾ ਅਦਾਰੇ ਵੱਲੋਂ ਹੀ ਕੀਤਾ ਜਾ ਰਿਹਾ ਹੈ। ਸਾਰੀ ਵਾਹ-ਵਾਹ ਸਰਕਾਰ ਖੱਟ ਰਹੀ ਹੈ। ਨੌਕਰੀ ਪ੍ਰਾਪਤ ਕਰਨ ਵਾਲੇ ਨੌਜਵਾਨ ਵੀ ਚਿੰਤਤ ਹਨ ਕਿ ਸਰਕਾਰ ਨੇ ‘ਘਰ-ਘਰ ਨੌਕਰੀ’ ਦਾ ਵਾਅਦਾ ਕਰ ਕੇ ਨਿੱਜੀ ਕੰਪਨੀਆਂ ਦੇ ਹੱਥ ਵਾਗਡੋਰ ਦੇ ਦਿੱਤੀ ਹੈ ਤਾਂ ਕਿ ਬੇਰੁਜ਼ਗਾਰਾਂ ਦਾ ਖੂਨ ਚੂਸ ਕੇ ਸ਼ੋਸ਼ਣ ਕੀਤਾ ਜਾ ਸਕੇ।

Most Popular

To Top