Ram Rahim Appeals In High Court ; Let Him Meet With Honeypreet Kaur Insa - A One
Latest News

Ram Rahim Appeals In High Court ; Let Him Meet With Honeypreet Kaur Insa

ਬਲਾਤਕਾਰੀ ਬਾਬਾ ਰਾਮ ਰਹੀਮ ਆਪਣੀ `ਹਨੀ` ਲਈ ਤੜਫ ਰਿਹਾ ਹੈ।ਰਾਮ ਰਹੀਮ ਨੇ ਸੀ.ਬੀ.ਆਈ. ਕੋਰਟ ਨੂੰ ਅਪੀਲ ਕੀਤੀ ਹੈ ਕਿ ਹਨੀਪ੍ਰੀਤ ਨੂੰ ਜੇਲ `ਚ ਉਸਦੇ ਨਾਲ ਰਹਿਣ ਦੀ ਆਗਿਆ ਦਿੱਤੀ ਜਾਵੇ।ਉਸਦੀ ਦਲੀਲ ਹੈ ਕਿ ਹਨੀਪ੍ਰੀਤ ਉਸਦੀ ਫਿਜ਼ਿਓਥੈਰੇਪਿਸਟ ਦੇ ਨਾਲ-ਨਾਲ ਮਸਾਜ ਕਰਨ ਵਾਲੀ ਵੀ ਹੈ।ਸੀ.ਬੀ.ਆਈ. ਕੋਰਟ ਨੇ ਰਾਮ ਰਹੀਮ ਨੂੰ ਸਾਬਕਾ ਸਾਧਵੀਆਂ ਨਾਲ ਬਲਾਤਕਾਰ ਕਰਨ ਦੇ ਦੋਸ਼ `ਚ 10-10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ ਜਿਹੜੀ ਕਿ ਉਸਨੂੰ ਵੱਖ-ਵੱਖ ਕੱਟਣੀ ਹੋਵੇਗੀ।ਦੂਸਰੇ ਪਾਸੇ ਪੁਲਸ ਨੇ ਹਨੀਪ੍ਰੀਤ ਇੰਸਾ ਦੇ ਖਿਲਾਫ ਲੁੱਕ ਆਊਟ ਨੋਟਿਸ ਜਾਰੀ ਕੀਤਾ ਹੈ।ਹਨੀਪ੍ਰੀਤ `ਤੇ ਦੇਸ਼ਧ੍ਰੋਹ ਦਾ ਦੋਸ਼ ਹੈ। ਉਸ `ਤੇ ਇਹ ਵੀ ਦੋਸ਼ ਹੈ ਕਿ ਉਸਨੇ ਰਾਮ ਰਹੀਮ ਨੂੰ ਜੇਲ `ਚੋਂ ਭਜਾਉਣ ਦੀ ਸਾਜਿਸ਼ ਰਚੀ ਸੀ।ਕੋਰਟ `ਚ ਰਾਮ ਰਹੀਮ ਨੂੰ ਦੋਸ਼ੀ ਕਰਾਰ ਕਰਨ ਤੋਂ ਬਾਅਦ ਹਨੀਪ੍ਰੀਤ ਰਾਮ ਰਹੀਮ ਨਾਲ ਭੱਜ ਜਾਣਾ ਚਾਹੁੰਦੀ ਸੀ।ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ `ਪਿਤਾ-ਪੁੱਤਰੀ` ਨੇ ਕੋਰਟ ਅੱਗੇ ਅਪੀਲ ਕੀਤੀ ਸੀ ਕਿ ਉਨ੍ਹਾਂ ਨੂੰ ਨਾਲ ਰਹਿਣ ਦੀ ਆਗਿਆ ਦਿੱਤੀ ਜਾਵੇ।ਹਨੀਪ੍ਰੀਤ ਨੇ ਆਪਣੇ ਵਕੀਲ ਦੇ ਜ਼ਰੀਏ ਕੋਰਟ `ਚ ਅਰਜੀ ਦਿੱਤੀ ਸੀ, ਦੂਸਰੇ ਪਾਸੇ ਰਾਮ ਰਹੀਮ ਨੇ ਵੀ ਕੋਰਟ `ਚ ਪਟੀਸ਼ਨ ਦਿੱਤੀ ਸੀ।ਕੋਰਟ ਨੇ ਦੋਵਾਂ ਦੀ ਅਪੀਲ ਨੂੰ ਖਾਰਜ ਕਰ ਦਿੱਤਾ ਸੀ।

 

 

Most Popular

To Top