Adopted Daughter Honeypreet Might be get Opportunity to Meet His Father In jail - A One
Latest News

Adopted Daughter Honeypreet Might be get Opportunity to Meet His Father In jail

ਸੱਚਾ ਸੌਦਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਸਜ਼ਾ ਤਹਿ ਹੋਣ ਤੋਂ ਬਾਅਦ ਹੁਣ ਬੁੱਧਵਾਰ ਨੂੰ ਉਸ ਦੀ ਮਿਲਾਈ ਦਾ ਦਿਨ ਹੈ।ਅਜਿਹੇ `ਚ ਪੁਲਸ ਤੇ ਪ੍ਰਸ਼ਾਸਨ ਲਈ ਇਕ ਵਾਰ ਫਿਰ ਤੋਂ 5 ਕਰੋੜ ਅਨੁਯਾਈ ਵਾਲੇ ਡੇਰਾ ਮੁਖੀ ਦੀ ਮਿਲਾਈ ਦੀ ਵਿਵਸਥਾ ਕਰਨਾ ਇਕ ਚੁਣੌਤੀ ਸਾਬਿਤ ਹੋਵੇਗੀ।ਦੱਸਿਆ ਜਾ ਰਿਹਾ ਹੈ ਕਿ ਪ੍ਰਸ਼ਾਸਨ ਵਲੋਂ ਸਿਰਫ ਗੁਰਮੀਤ ਰਾਮ ਰਹੀਮ ਦੇ ਪਰਿਵਾਰ ਨੂੰ ਹੀ ਮਿਲਣ ਦਿੱਤਾ ਜਾਵੇਗਾ।ਇਸ ਲਈ ਵਿਵਸਥਾ ਕੀਤੀ ਜਾ ਰਹੀ ਹੈ।ਇਨ੍ਹਾਂ ਪਰਿਵਾਰਜਨਾਂ `ਚ ਬਾਲੀਵੁੱਡ ਅਦਾਕਾਰਾ ਹਨੀਪ੍ਰੀਤ ਇੰਸਾ ਤੇ ਗੁਰਮੀਤ ਦੀ ਮਾਂ ਨਸੀਬ ਕੌਰ ਦਾ ਨਾਂ ਸ਼ਾਮਲ ਹੋ ਸਕਦਾ ਹੈ।ਜੇਲ `ਚ ਡੇਰਾ ਕੈਦੀਆਂ ਤੇ ਸੁਰੱਖਿਆ ਕਰਮਚਾਰੀਆਂ ਦੀ ਵੀ ਪਛਾਣ ਕੀਤੀ ਜਾ ਰਹੀ ਹੈ ਕਿ ਬਾਬੇ ਦਾ ਕੋਈ ਭਗਤ ਤਾਂ ਨਹੀਂ, ਜਿਸ ਨੇ ਆਪਣੀ ਡਿਊਟੀ ਇਥੇ ਲਵਾਈ ਹੋਵੇ।ਕਰਮਚਾਰੀਆਂ ਦੀ ਸਖਤੀ ਨਾਲ ਤਲਾਸ਼ੀ ਲਈ ਜਾ ਰਹੀ ਹੈ।

 

Most Popular

To Top