Harvey Update : Death Troll Increases - A One
Latest News

Harvey Update : Death Troll Increases

ਅਮਰੀਕਾ ਵਿਚ ਤੂਫਾਨ ਹਾਰਵੇ ਨੇ ਟੈਕਸਾਸ ਸੂਬੇ ਵਿਚ ਭਾਰੀ ਤਬਾਹੀ ਮਚਾਉਣ ਤੋਂ ਬਾਅਦ ਦੱਖਣੀ-ਪੂਰਬੀ ਲੂਜਿਆਨਾ ਸੂਬੇ ਵਿਚ ਦਸਤਕ ਦੇ ਦਿੱਤੀ ਹੈ।ਤੂਫਾਨ ਹਾਰਵੇ ਕਾਰਨ ਟੈਕਸਾਸ ਦੇ ਹਿਊਸਟਨ ਸ਼ਹਿਰ ਵਿਚ ਪਿਛਲੇ ਕਈ ਦਿਨਾਂ ਤੱਕ ਭਾਰੀ ਮੀਂਹ ਪਿਆ, ਜਿਸ ਕਾਰਨ ਹਜ਼ਾਰਾਂ ਲੋਕਾਂ ਨੂੰ ਆਪਣਾ ਘਰ ਛੱਡ ਕੇ ਸੁਰੱਖਿਅਤ ਸਥਾਨਾਂ `ਤੇ ਸ਼ਰਨ ਲੈਣੀ ਪਈ।ਅਮਰੀਕਾ ਵਿਚ ਆਏ ਇਸ ਭਿਆਨਕ ਤੂਫਾਨ ਕਾਰਨ ਹੁਣ ਤੱਕ ਘੱਟ ਤੋਂ ਘੱਟ 35 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਲੱਗਭਗ 32 ਹਜ਼ਾਰ ਲੋਕਾਂ ਨੂੰ ਆਪਣਾ ਘਰ ਛੱਡ ਕੇ ਸੁਰੱਖਿਅਤ ਸਥਾਨਾਂ `ਤੇ ਸ਼ਰਨ ਲੈਣ ਲਈ ਮਜਬੂਰ ਹੋਣਾ ਪਿਆ ਹੈ।ਅਮਰੀਕੀ ਰਾਸ਼ਟਰੀ ਸਮੁੰਦਰੀ ਤੂਫਾਨ ਕੇਂਦਰ ਅਨੁਸਾਰ ਤੂਫਾਨ ਹਾਰਵੇ ਬੁੱਧਵਾਰ ਨੂੰ ਲੂਜਿਆਨਾ ਦੀ ਲੇਕ ਚਾਲਰਸ ਨਾਲ ਟਕਰਾਇਆ।ਸਮੁੰਦਰੀ ਤੂਫਾਨ ਕੇਂਦਰ ਮੁਤਾਬਕ ਹਾਰਵੇ ਹੁਣ ਹੌਲੀ-ਹੌਲੀ ਕਮਜ਼ੋਰ ਪੈ ਰਿਹਾ ਹੈ।ਟੈਕਸਾਸ ਸੂਬੇ ਦੇ ਅਧਿਕਾਰੀਆਂ ਅਨੁਸਾਰ ਤੂਫਾਨ ਹਾਰਵੇ ਕਾਰਨ ਲੱਗਭਗ 49 ਹਜ਼ਾਰ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਲੱਗਭਗ 1 ਹਜ਼ਾਰ ਘਰ ਪੂਰੀ ਤਰ੍ਹਾਂ ਨਾਲ ਨਸ਼ਟ ਹੋ ਗਏ ਹਨ।ਤੂਫਾਨ ਨਾਲ ਪ੍ਰਭਾਵਿਤ ਲੱਗਭਗ 195,000 ਲੋਕਾਂ ਨੇ ਸੰਘੀ ਮਦਦ ਦੀ ਅਪੀਲ ਕੀਤੀ ਹੈ।

 

 

Most Popular

To Top