Punjab Govt. Has Announced to Free Housing For Poor People - A One
Latest News

Punjab Govt. Has Announced to Free Housing For Poor People

ਸ਼ਹਿਰਾਂ `ਚ ਗਰੀਬਾਂ ਨੂੰ ਫਰੀ ਅਤੇ ਸਸਤੇ ਮਕਾਨ ਮਿਲਣ ਦਾ ਰਸਤਾ ਸਾਫ ਹੋ ਗਿਆ ਹੈ। ਪੰਜਾਬ ਸਰਕਾਰ ਨੇ ਪੰਜਾਬ ਸ਼ਹਿਰੀ ਆਵਾਸ ਯੋਜਨਾ ਨੂੰ ਕੈਬਨਿਟ ਦੀ ਮਨਜ਼ੂਰੀ ਦੇ ਦਿੱਤੀ ਹੈ ਅਤੇ ਇਸ ਯੋਜਨਾ ਦੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤੀ ਗਈ ਹੈ। ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਵਿਭਾਗ ਹੁਣ ਜਲਦੀ ਹੀ ਗਰੀਬਾਂ ਨੂੰ ਫਰੀ ਅਤੇ ਸਸਤੇ ਮਕਾਨ ਦਿਵਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦੇਵੇਗਾ। ਸਰਕਾਰ ਨੇ ਇਸ ਯੋਜਨਾ ਨੂੰ ਲਾਗੂ ਕਰਨ ਲਈ ਵਿਭਾਗ ਨੂੰ ਨੋਡਲ ਵਿਭਾਗ ਐਲਾਨ ਕੀਤਾ ਹੈ ਅਤੇ ਪੰਜਾਬ ਅਰਬਨ ਪਲਾਨਿੰਗ ਐਂਡ ਡਿਵੈਲਪਮੈਂਟ ਅਥਾਰਟੀ ਨੂੰ ਨੋਡਲ ਏਜੰਸੀ ਬਣਾਇਆ ਹੈ, ਜੋ ਰਿ ਸੂਬੇ `ਚ ਇਸ ਯੋਜਨਾ ਨੂੰ ਲਾਗੂ ਕਰਾਵੇਗੀ।ਇਸ ਤੋਂ ਇਲਾਵਾ ਸਥਾਨਕ ਸਰਕਾਰਾ ਬਾਰੇ ਵਿਭਾਗ ਨੂੰ ਵੀ ਅਰਜ਼ੀਆਂ ਲੈਣ, ਅਰਜ਼ੀ ਦੇਣ ਵਾਲਿਆਂ ਦਾ ਸਰਵੇ ਅਤੇ ਉਨ੍ਹਾਂ ਦੀ ਜਾਂਚ ਕਰਨ ਦੀ ਜ਼ਿੰਮੇਵਾਰੀ ਸੌਂਪੀ ਜਾਵੇਗੀ। ਪੰਜਾਬ ਸਰਕਾਰ ਨੇ 4 ਅਗਸਤ ਨੂੰ ਕੈਬਨਿਟ ਦੀ ਮੀਟਿੰਗ `ਚ ਇਸ ਯੋਜਨਾ ਨੂੰ ਮਨਜ਼ੂਰੀ ਦਿੱਤੀ ਸੀ। ਅਫਸਰ ਇਸ ਯੋਜਨਾ ਨੂੰ ਲੈ ਕੇ ਬਹੁਤ ਗੰਭੀਰ ਹਨ ਕਿਉਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਯੋਜਨਾ ਨੂੰ ਖੁਦ ਦੇਖ ਰਹੇ ਹਨ। ਨੋਟੀਫਿਕੇਸ਼ਨ ਜਾਰੀ ਹੋਣ ਦੇ ਨਾਲ ਹੀ ਮੁੱਖ ਮੰਤਰੀ ਨੇ ਅਫਸਰਾਂ ਨੂੰ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਹਨ ਕਿ ਜਲਦ ਜ਼ਮੀਨ `ਤੇ ਉਤਾਰਿਆ ਜਾਵੇ ਅਤੇ ਲਾਭ ਲੈਣ ਵਾਲਿਆਂ ਨੂੰ ਮਕਾਨ ਦਿੱਤਾ ਜਾਵੇ। ਯੋਜਨਾ ਨੂੰ 2 ਹਿੱਸਿਆਂ `ਚ ਵੰਡਿਆ ਗਿਆ ਹੈ।ਪਹਿਲੇ ਹਿੱਸੇ `ਚ ਉਨ੍ਹਾਂ ਲੋਕਾਂ ਨੂੰ ਸ਼ਾਮਲ ਕੀਤਾ ਗਿਆ, ਜਿਨ੍ਹਾਂ ਨੂੰ ਸਰਕਾਰ ਵਲੋਂ ਮੁਫਤ ਮਕਾਨ ਦਿੱਤੇ ਜਾਣਗੇ ਹਨ। ਇਨ੍ਹਾਂ `ਚ ਐੱਸ. ਸੀ. ਅਤੇ ਬੀ. ਸੀ. ਸ਼੍ਰੇਣੀ ਨੂੰ ਰੱਖਿਆ ਗਿਆ ਹੈ। ਮੁਫਤ ਮਕਾਨ ਦੇਣ ਲਈ ਵੀ 2 ਪੱਧਰ ਰੱਖੇ ਗਏ ਹਨ। ਪਹਿਲੇ ਪੱਧਰ `ਚ 3 ਲੱਖ ਇਨਕਮ ਤੱਕ ਵਾਲੇ ਪਰਿਵਾਰਾਂ ਨੂੰ ਮਕਾਨ ਦਿੱਤੇ ਜਾਣਗੇ, ਜਦੋਂ ਕਿ ਦੂਜੇ ਪੱਧਰ `ਚ 5 ਲੱਖ ਪ੍ਰਤੀ ਸਾਲ ਇਨਕਮ ਵਾਲਿਆਂ ਨੂੰ ਮਕਾਨ ਦਿੱਤੇ ਜਾਣਗੇ। ਯੋਜਨਾ ਦੇ ਦੂਜੇ ਹਿੱਸੇ `ਚ ਉਨ੍ਹਾਂ ਲੋਕਾਂ ਨੂੰ ਰੱਖਿਆ ਗਿਆ ਹੈ, ਜਿਨ੍ਹਾਂ ਦੇ ਆਪਣੇ ਮਕਾਨ ਨਹੀਂ ਹਨ।ਉਨ੍ਹਾਂ ਨੂੰ ਵੀ ਸਲਾਨਾ ਆਮਦਨ ਦੇ ਆਧਾਰ `ਤੇ ਵੱਖ-ਵੱਖ ਸ਼੍ਰੇਣੀਆਂ `ਚ ਰੱਖਿਆ ਗਿਆ ਹੈ।ਇਨ੍ਹਾਂ `ਚ 6 ਲੱਖ ਤੋਂ ਘੱਟ ਆਮਦਨ ਵਾਲੇ ਪਰਿਵਾਰਾਂ ਨੂੰ ਐੱਲ. ਆਈ. ਜੀ., 12 ਲੱਖ ਤੱਕ ਆਮਦ ਵਾਲੇ ਪਰਿਵਾਰਾਂ ਨੂੰ ਐੱਮ. ਆਈ. ਜੀ. ਵਨ ਅਤੇ 18 ਲੱਖ ਤੱਕ ਆਮਦਨ ਵਾਲੇ ਪਰਿਵਾਰਾਂ ਨੂੰ ਐੱਮ. ਆਈ. ਜੀ.-2 ਸ਼੍ਰੇਣੀ `ਚ ਰੱਖਿਆ ਗਿਆ ਹੈ।

 

Most Popular

To Top