Pehredaar Piya Ki goes off air - A One
Entertainment

Pehredaar Piya Ki goes off air

9 ਸਾਲ ਦੇ ਲੜਕੇ ਅਤੇ 18 ਸਾਲ ਦੀ ਲੜਕੀ ਦੀ ਅਨੋਖੀ ਪ੍ਰੇਮ ਕਹਾਣੀ ਵਾਲਾ ਸੋਨੀ ਚੈਨਲ ਦਾ ਵਿਵਾਦਿਤ ਸੀਰੀਅਲ `ਪਹਿਰੇਦਾਰ ਪੀਆ ਕੀ` ਆਖਿਰ ਬੰਦ ਹੋ ਗਿਆ। ਸੋਮਵਾਰ ਨੂੰ ਇਹ ਸ਼ੋਅ ਟੈਲੀਕਾਸਟ ਨਹੀਂ ਹੋਇਆ।ਉਥੇ ਹੀ ਮੰਗਲਵਾਰ ਨੂੰ ਚੈਨਲ ਵੱਲੋਂ ਅਧਿਕਾਰਿਕ ਬਿਆਨ ਰਾਹੀਂ ਸ਼ੋਅ ਬੰਦ ਹੋਣ ਦੀ ਪੁਸ਼ਟੀ ਕਰ ਦਿੱਤੀ ਗਈ।ਜ਼ਿਕਰਯੋਗ ਹੈ ਕਿ ਇਹ ਸ਼ੋਅ ਆਪਣੇ ਊਲ-ਜਲੂਲ ਵਿਸ਼ੇ ਦੇ ਕਾਰਨ ਕਾਫੀ ਸਮੇਂ ਤੋਂ ਵਿਵਾਦਾਂ ਵਿਚ ਸੀ।ਟੀ. ਵੀ. ਅਦਾਕਾਰ ਕਰਨ ਵਾਹੀ, ਵਿਕ੍ਰਾਂਤ ਮੈਸੀ ਆਦਿ ਨੇ ਇਸ ਸ਼ੋਅ ਨੂੰ ਲੈ ਕੇ ਸੋਸ਼ਲ ਮੀਡੀਆ `ਤੇ ਆਪਣੀ ਭੜਾਸ ਕੱਢੀ ਸੀ।ਇਸ ਸੀਰੀਅਲ ਨੂੰ ਬੈਨ ਕਰਨ ਲਈ ਚੇਂਜ ਆਰਗ ਨਾਂ ਦੀ ਇਕ ਵੈੱਬਸਾਈਟ `ਤੇ ਇਕ ਦਰਸ਼ਕ ਨੇ ਮੁਹਿੰਮ ਛੇੜੀ ਸੀ

 

 

 

Most Popular

To Top