Police Recover Ak-47 Pistol, Petrol Bombs From Dera Sacha Sauda Followers - A One
Latest News

Police Recover Ak-47 Pistol, Petrol Bombs From Dera Sacha Sauda Followers

ਡੇਰਾ ਸੱਚਾ ਸੌਦਾ ਸਿਰਸਾ ਦੇ ਦੇਸ਼ ਵਿਰੋਧੀ ਤਾਕਤਾਂ ਨਾਲ ਵੀ ਕੁਨੈਕਸ਼ਨ ਨੂੰ ਲੈ ਕੇ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ।ਇਸ ਦਾ ਸਭ ਤੋਂ ਵੱਡਾ ਕਾਰਨ ਹੈ ਕਿ ਡੇਰਾ ਪ੍ਰੇਮੀਆਂ ਦੀ ਗੱਡੀ `ਚੋਂ ਏ. ਕੇ.-47 ਜਿਹੇ ਮਾਰੂ ਹਥਿਆਰਾਂ ਦੀ ਬਰਾਮਦਗੀ ਹੋਈ ਹੈ।ਹੁਣ ਹਰਿਆਣਾ ਪੁਲਸ ਇਹ ਵੀ ਜਾਨਣ `ਚ ਲੱਗੀ ਹੋਈ ਹੈ।ਕਿ ਕਿਤੇ ਡੇਰੇ ਦਾ ਆਤੰਕੀ ਕੁਨੈਕਸ਼ਨ ਤਾਂ ਨਹੀਂ।ਡੇਰਾ ਮੁਖੀ ਰਾਮ ਰਹੀਮ ਨਾਲ 25 ਅਗਸਤ ਨੂੰ ਸਿਰਸਾ ਤੋਂ ਪੰਚਕੂਲਾ ਆਏ ਡੇਰਾ ਸਮਰਥਕਾਂ ਦੇ ਵਾਹਨਾਂ `ਚੋਂ ਮਨਾਹੀ ਵਾਲੇ ਹਥਿਆਰ ਮਿਲੇ ਸਨ।ਇਸ ਤੋਂ ਬਾਅਦ ਗ੍ਰਹਿ ਵਿਭਾਗ ਅਤੇ ਪੁਲਸ ਦੇ ਕੰਨ ਖੜ੍ਹੇ ਹੋ ਗਏ ਹਨ।ਇਸ ਨਾਲ ਜੁੜੇ ਕੁਝ ਲੋਕਾਂ ਨੂੰ ਪੁਲਸ ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕੀ ਹੈ।ਹਰਿਆਣਾ ਸਰਕਾਰ ਨੇ ਏ. ਕੇ.-47 ਬਰਾਮਦ ਹੋਣ ਦੀ ਜਾਣਕਾਰੀ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨਾਲ ਵੀ ਸਾਂਝਾ ਕੀਤਾ ਹੈ।ਹੁਣ ਪੁਲਸ ਦੇ ਸਾਹਮਣੇ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਮਨਾਹੀ ਵਾਲੇ ਹਥਿਆਰ ਡੇਰਾ ਪ੍ਰੇਮੀਆਂ ਕੋਲ ਕਿੱਥੋਂ ਆਏ ਹਨ।

 

 

Most Popular

To Top