PM Modi says violence unacceptable, guilty won’t be spared - A One
Latest News

PM Modi says violence unacceptable, guilty won’t be spared

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 35ਵੀਂ ਵਾਰ ਰੇਡੀਓ ਦੇ ਰਾਹੀਂ ਦੇਸ਼ ਵਾਸੀਆਂ ਨਾਲ `ਮਨ ਕੀ ਬਾਤ` ਕਰ ਰਹੇ ਹਨ। ਪ੍ਰੋਗਰਾਮ ਦੀ ਸ਼ੁਰੂਆਤ `ਚ ਪ੍ਰਧਾਨ ਮੰਤਰੀ ਨੇ ਸਮਰਥਕਾਂ ਵੱਲੋਂ ਕੀਤੀ ਗਈ ਹਿੰਸਾ `ਤੇ ਜ਼ਿਕਰ ਕੀਤਾ ਅਤੇ ਇਸ `ਤੇ ਚਿੰਤਾ ਜਤਾਈ।ਉਨ੍ਹਾਂ ਨੇ ਕਿਹਾ ਕਿ ਕਾਨੂੰਨ ਨੂੰ ਹੱਥ `ਚ ਲੈਣ ਦਾ ਹੱਕ ਕਿਸੇ ਦਾ ਨਹੀਂ ਹੈ ਅਤੇ ਦੋਸ਼ੀਆਂ ਨੂੰ ਸਜ਼ਾ ਕਾਨੂੰਨ ਹੀ ਦਵੇਗਾ।`ਮਨ ਕੀ ਬਾਤ` ਪ੍ਰੋਗਰਾਮ ਸੁਣਨ ਲਈ ਦੇਸ਼ ਭਰ `ਚ ਸਥਿਤ ਭਾਰਤੀ ਖੇਡ ਅਥਾਰਟੀ ਦੇ ਕੇਂਦਰਾਂ `ਚ ਖਾਸ ਤਿਆਰੀਆਂ ਕੀਤੀਆਂ ਗਈਆਂ ਹਨ, ਜਿਸ `ਚ ਉਹ ਖੇਡ ਨਾਲ ਜੁੜੇ ਮੁੱਦੇ ਖਾਸ ਕਰਕੇ 2020 ਟੋਕੀਓ ਓਲੰਪਿਕ ਦੇ ਬਾਰੇ `ਚ ਆਪਣੇ ਵਿਚਾਰ ਸਾਂਝਾ ਕਰ ਸਕਦੇ ਹਨ।ਦੱਸ ਦਈਏ ਕਿ ਹਾਕੀ ਦੇ ਜਾਦੂਗਰ ਕਹੇ ਜਾਣ ਵਾਲੇ ਧਿਆਨ ਚੰਦ ਦਾ ਜਨਮਦਿਨ 29 ਅਗਸਤ ਨੂੰ ਹੁੰਦਾ ਹੈ ਅਤੇ ਇਸ ਨੂੰ ਰਾਸ਼ਟਰੀ ਖੇਡ ਦਿਵਸ ਦੇ ਰੂਪ `ਚ ਮਨਾਇਆ ਜਾਂਦਾ ਹੈ। ਮੰਨਿਆ ਜਾ ਰਿਹਾ ਹੈ ਕਿ ਮੋਦੀ ਇਸ `ਤੇ ਗੱਲ ਵੀ ਕਰਨਗੇ।ਰਾਸ਼ਟਰਪਤੀ ਹਰ ਸਾਲ 29 ਅਗਸਤ ਨੂੰ ਖੇਡਾਂ `ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਅਰਜੁਨ ਐਵਾਰਡ ਅਤੇ ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਨਾਲ ਸਨਮਾਨਿਤ ਕਰਦੇ ਹਨ।

 

 

 

Most Popular

To Top