Punjab Govt. Is very Strict On Ram Rahim’s All Dera’s In Punjab - A One
Latest News

Punjab Govt. Is very Strict On Ram Rahim’s All Dera’s In Punjab

ਪਹਿਲਾਂ ਜਬਰ- ਜ਼ਨਾਹ ਦੇ ਮਾਮਲੇ ਵਿਚ ਸਜ਼ਾ ਤੇ ਫਿਰ ਪੰਜ ਸੂਬਿਆਂ ਵਿਚ ਚੱਲੇ ਹਿੰਸਾ ਦੇ ਦੌਰ ਤੋਂ ਬਾਅਦ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸਖਤ ਕਦਮ ਉਠਾਉਣੇ ਸ਼ੁਰੂ ਕਰ ਦਿੱਤੇ ਹਨ।ਹਾਈਕੋਰਟ ਨੇ ਡੇਰਾ ਮੁਖੀ ਦੇ 34 ਡੇਰਿਆਂ ਨੂੰ ਸੀਲ ਕਰਨ ਦਾ ਹੁਕਮ ਦਿੱਤਾ ਹੈ।ਹਾਈਕੋਰਟ ਦੇ ਹੁਕਮ ਤੋਂ ਬਾਅਦ ਪੰਜਾਬ ਸਰਕਾਰ ਵੀ ਜਾਗ ਗਈ ਹੈ। ਰਾਮ ਰਹੀਮ ਦੇ ਪੰਜਾਬ ਵਿਚ ਸਾਰੇ ਡੇਰਿਆਂ ਦੀ ਪਛਾਣ ਵਿਚ ਪੰਜਾਬ ਸਰਕਾਰ ਲੱਗ ਗਈ ਹੈ। ਪੁਲਸ ਨੂੰ ਅਲਰਟ ਕਰ ਦਿੱਤਾ ਗਿਆ ਹੈ। ਸਾਰੇ ਐੱਸ. ਐੱਸ. ਪੀਜ਼ ਅਤੇ ਪੁਲਸ ਕਮਿਸ਼ਨਰਾਂ ਸਮੇਤ ਸਾਰੇ ਜ਼ਿਲਿਆਂ ਦੇ ਡੀ. ਸੀਜ਼ ਨੂੰ ਹੁਕਮ ਜਾਰੀ ਕੀਤੇ ਗਏ ਹਨ ਕਿ ਉਹ ਰਾਮ ਰਹੀਮ ਦੇ ਡੇਰਿਆਂ ਦੀ ਪਛਾਣ ਵਿਚ ਲੱਗ ਜਾਣ।ਫਿਲਹਾਲ ਫਿਰੋਜ਼ਪੁਰ ਦੇ ਇਕ ਡੇਰੇ ਨੂੰ ਸੀਲ ਕਰਨ ਦੀ ਤਿਆਰੀ ਵਿਚ ਸਰਕਾਰ ਲੱਗ ਗਈ ਹੈ।ਇਕ ਅੰਦਾਜ਼ੇ ਮੁਤਾਬਕ ਸਾਰੇ ਸੂਬਿਆਂ ਵਿਚ ਰਾਮ ਰਹੀਮ ਦੇ 200 ਤੋਂ ਜ਼ਿਆਦਾ ਛੋਟੇ ਤੇ ਵੱਡੇ ਡੇਰੇ ਹਨ।ਇਸ ਤੋਂ ਇਲਾਵਾ ਕਈ ਥਾਵਾਂ `ਤੇ ਨਾਮ ਚਰਚਾ ਵੀ ਹੁੰਦੀ ਹੈ।ਡੇਰਾ ਮੁਖੀ `ਤੇ ਲਗਾਮ ਕੱਸਣ ਲਈ ਹੁਣ ਪੰਜਾਬ ਸਰਕਾਰ ਨੇ ਸਖਤੀ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ।ਸਾਰੇ ਜ਼ਿਲਿਆਂ ਵਿਚ ਡੇਰਿਆਂ ਦੀ ਪਛਾਣ ਕੀਤੀ ਜਾ ਰਹੀ ਹੈ ਤੇ ਡੇਰਿਆਂ ਵਿਚ ਮੌਜੂਦ ਸੰਗਤ ਨੂੰ ਆਪਣੇ-ਆਪਣੇ ਘਰਾਂ ਵਿਚ ਜਾਣ ਨੂੰ ਕਿਹਾ ਗਿਆ ਹੈ।ਇਸ ਤੋਂ ਬਾਅਦ ਡੇਰਿਆਂ ਨੂੰ ਸੀਲ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਜਾਵੇਗੀ।ਜ਼ਿਕਰਯੋਗ ਹੈ ਕਿ ਜਬਰ-ਜ਼ਨਾਹ ਦੇ ਦੋਸ਼ਾਂ ਵਿਚ ਘਿਰੇ ਡੇਰਾ ਮੁਖੀ ਨੂੰ ਸੀ. ਬੀ. ਆਈ. ਦੀ ਅਦਾਲਤ ਵੱਲੋਂ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ 28 ਅਗਸਤ ਸੋਮਵਾਰ ਨੂੰ ਸਜ਼ਾ ਸੁਣਾਈ ਜਾਵੇਗੀ। ਸਜ਼ਾ ਸੁਣਾਏ ਜਾਣ ਤੋਂ ਬਾਅਦ ਕਿਤੇ ਦੁਬਾਰਾ ਡੇਰਾ ਸਮਰਥਕ ਭੜਕ ਨਾ ਜਾਣ, ਇਸ ਨੂੰ ਲੈ ਕੇ ਸਰਕਾਰ ਨੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਰਨੇ ਸ਼ੁਰੂ ਕਰ ਦਿੱਤੇ ਹਨ।

 

 

 

Most Popular

To Top