Dera chief tweet the message for public - A One
Latest News

Dera chief tweet the message for public

ਕਾਫੀ ਸਮੇਂ ਤੋਂ ਕਿਆਸ ਲਗਾਇਆ ਜਾ ਰਿਹਾ ਸੀ ਕਿ ਡੇਰਾ ਮੁੱਖੀ ਅਦਾਲਤ `ਚ ਪੇਸ਼ ਹੋਣਗੇ ਜਾਂ ਨਹੀਂ ਕਿਉਂਕਿ ਪਿੱਛਲੀਆਂ ਦੋ ਪੇਸ਼ੀਆਂ ਦੌਰਾਨ ਬਿਮਾਰ ਹੋਣ ਦਾ ਕਾਰਨ ਦੱਸ ਕੇ ਉਹ ਅਦਾਲਤ `ਚ ਪੇਸ਼ ਨਹੀਂ ਹੋਏ ਸਨ। ਹੁਣ ਇਸ ਕਿਆਸ ਤੋਂ ਪੜਦਾ ਚੁੱਕਦੇ ਹੋਏ ਬਾਬਾ ਰਾਮ ਰਹੀਮ ਦਾ ਦੇਸ਼ ਵਾਸੀਆਂ ਅਤੇ ਸਰਕਾਰ ਦੇ ਨਾਂ ਸੰਦੇਸ਼ ਆਇਆ ਹੈ ਕਿ ਉਹ ਅਦਾਲਤ `ਚ ਜ਼ਰੂਰ ਪੇਸ਼ ਹੋਣਗੇ।ਇਸ ਦੇ ਨਾਲ ਗੁੱਸੇ ਦੀ ਅੱਗ `ਚ ਭੱਖ ਰਹੇ ਆਪਣੇ ਸਮਰਥਕਾਂ ਦੇ ਨਾਂ ਡੇਰਾ ਮੁਖੀ ਨੇ ਸੰਦੇਸ਼ ਭੇਜਿਆ ਹੈ। ਉਨ੍ਹਾਂ ਨੇ ਆਪਣੇ ਸਮਰਥਕਾਂ ਨੂੰ ਸੰਦੇਸ਼ ਦਿੱਤਾ ਹੈ ਕਿ ਸ਼ਾਂਤੀ ਬਣਾ ਕੇ ਰੱਖਣ। ਸੋ ਜਿਹੜੇ ਵੀ ਬਾਬਾ ਜੀ ਦੇ ਸੱਚੇ ਸਮਰਥਕ ਹਨ ਉਨ੍ਹਾਂ ਤੋਂ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਬਾਬਾ ਜੀ ਦੇ ਸੰਦੇਸ਼ ਨੂੰ ਹੁਕਮ ਮੰਨਦੇ ਹੋਏ ਸ਼ਾਂਤੀ ਰੱਖਣ ਅਤੇ ਕਾਨੂੰਨ ਨੂੰ ਆਪਣੇ ਹੱਥ `ਚ ਨਾ ਲੈਣ। ਉਨ੍ਹਾਂ ਨੇ ਕਿਹਾ ਕਿ ਮੇਰੀ ਪਿੱਠ `ਚ ਦਰਦ ਹੈ ਪਰ ਮੈਂ ਕਾਨੂੰਨ ਦਾ ਸਨਮਾਨ ਕਰਦਾ ਹਾਂ। ਮੈਨੂੰ ਕਾਨੂੰਨ `ਤੇ ਪੂਰਾ ਭਰੋਸਾ ਹੈ ਸਮਰਥਕ ਸ਼ਾਂਤੀ ਬਣਾਏ ਰੱਖਣ ।

Most Popular

To Top