Immigration rules apply to latest asylum seekers Justin Trudeau says - A One
Latest News

Immigration rules apply to latest asylum seekers Justin Trudeau says

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਅਮਰੀਕਾ ਤੋਂ ਕੈਨੇਡਾ `ਚ ਦਾਖਲ ਹੋਣ ਦੌਰਾਨ ਕੌਮਾਂਤਰੀ ਸਰਹੱਦ `ਤੇ ਮੌਜੂਦ ਚੈੱਕ ਪੁਆਇੰਟ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਪਾਰ ਕਰਕੇ ਆਉਣ ਵਾਲੇ ਸ਼ਰਣਾਰਥੀਆਂ ਨੂੰ ਕੋਈ ਲਾਭ ਨਹੀਂ ਮਿਲੇਗਾ।ਉਨ੍ਹਾਂ ਨੇ ਵਰਤਮਾਨ ਸਮੇਂ `ਚ ਕੌਮਾਂਤਰੀ ਸਰਹੱਦ ਨੂੰ ਪੈਦਲ ਪਾਰ ਕਰ ਕੇ ਅਮਰੀਕਾ ਤੋਂ ਕਿਊਬਿਕ ਸੂਬੇ `ਚ ਪੁੱਜਣ ਵਾਲੇ ਸ਼ਰਣਾਰਥੀਆਂ ਦੀ ਗਿਣਤੀ `ਚ ਕਮੀ ਲਿਆਉਣ ਲਈ ਇਹ ਟਿੱਪਣੀ ਕੀਤੀ ਹੈ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੂਡੋ ਨੇ ਕਿਹਾ,“ਕੈਨੇਡਾ ਖੁੱਲ੍ਹੇ ਵਿਚਾਰਾਂ ਵਾਲਾ ਅਤੇ ਸਭ ਦਾ ਸਵਾਗਤ ਕਰਨ ਵਾਲਾ ਸਮਾਜ ਹੈ ਕਿਉਂਕਿ ਕੈਨੇਡਾ ਦੇ ਲੋਕਾਂ ਨੂੰ ਆਪਣੀ ਇਮੀਗ੍ਰੇਸ਼ਨ ਪ੍ਰਣਾਲੀ `ਤੇ ਭਰੋਸਾ ਹੈ, ਵਿਸ਼ਵਾਸ ਹੈ ਕਿ ਸਾਡਾ ਦੇਸ਼ ਵਿਧੀ ਦੇ ਸ਼ਾਸਨ `ਤੇ ਚੱਲਦਾ ਹੈ।“ਉਨ੍ਹਾਂ ਨੇ ਕਿਹਾ,“ਜੇਕਰ ਤੁਸੀਂ ਗੈਰ-ਕਾਨੂੰਨੀ ਤਰੀਕੇ ਨਾਲ ਕੈਨੇਡਾ `ਚ ਦਾਖਲ ਹੋਵੋਗੇ ਤਾਂ ਤੁਹਾਨੂੰ ਕੋਈ ਲਾਭ ਨਹੀਂ ਹੋਵੇਗਾ।ਤੁਸੀਂ ਨਿਯਮਾਂ ਦਾ ਪਾਲਣ ਕਰੋ। ਕਿਊਬਿਕ ਦੇ ਅਧਿਕਾਰੀਆਂ ਨੂੰ ਮਿਲਣ ਮਗਰੋਂ ਟਰੂਡੋ ਨੇ ਖੇਤਾਂ ਅਤੇ ਜੰਗਲਾਂ ਜ਼ਰੀਏ ਸੂਬੇ `ਚ ਗੈਰ-ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਵਾਲਿਆਂ ਨਾਲ ਨਜਿੱਠਣ ਲਈ ਇਕ ਟੀਮ ਬਣਾਉਣ ਦੀ ਗੱਲ ਵੀ ਕੀਤੀ।ਉਨ੍ਹਾਂ ਕਿਹਾ ਕਿ ਹੁਣ ਇੱਥੋਂ ਆਉਣ ਵਾਲਿਆਂ ਨੂੰ ਸਖਤ ਪ੍ਰਕਿਰਿਆ `ਚੋਂ ਗੁਜ਼ਰਨਾ ਪਵੇਗਾ ਅਤੇ ਇਸ ਦਾ ਕੋਈ `ਸ਼ਾਰਟ ਕੱਟ` ਨਹੀਂ ਹੈ।

Most Popular

To Top