Ready to die for Ram Rahim, say his followers in Panchkula - A One
Latest News

Ready to die for Ram Rahim, say his followers in Panchkula

ਪੰਚਕੂਲਾ ਸਥਿਤ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ `ਚ 25 ਅਗਸਤ ਨੂੰ ਸਾਧਵੀ ਯੌਨ ਸ਼ੋਸ਼ਣ ਮਾਮਲੇ `ਚ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਕੋਰਟ `ਚ ਪੇਸ਼ ਹੋਣ ਦੇ ਆਦੇਸ਼ ਦਿੱਤੇ ਗਏ ਹਨ ਅਤੇ ਉਸ ਦਿਨ ਅਦਾਲਤ ਨੇ ਫੈਸਲਾ ਸੁਨਾਉਣਾ ਹੈ।ਇਸ ਨੂੰ ਦੇਖਦੇ ਹੋਏ ਪੰਜਾਬ, ਹਰਿਆਣਾ ਅਤੇ ਹੋਰ ਸੂਬਿਆਂ ਤੋਂ ਡੇਰਾ ਪ੍ਰੇਮੀਆਂ ਦਾ ਪੰਚਕੂਲਾ ਪਹੁੰਚਣ ਦਾ ਸਿਲਸਿਲਾ ਪਿੱਛਲੇ ਦੋ ਦਿਨਾਂ ਤੋਂ ਲਗਾਤਾਰ ਜਾਰੀ ਹੈ।ਸੀ.ਆਈ.ਡੀ. ਦੀ ਮੰਨੀਏ ਤਾਂ ਬੁੱਧਵਾਰ ਸ਼ਾਮ ਤੱਕ ਕਰੀਬ 3 ਲੱਖ ਡੇਰਾ ਪ੍ਰੇਮੀ ਪੰਚਕੂਲਾ ਪਹੁੰਚ ਚੁੱਕੇ ਹਨ ਅਤੇ ਹੋਰਾਂ ਦੇ ਆਉਣ ਦਾ ਸਿਲਸਿਲਾ ਜਾਰੀ ਹੈ।ਅਨੁਮਾਨ ਲਗਾਇਆ ਜਾ ਰਿਹਾ ਹੈ ਕਿ 5 ਤੋਂ 6 ਲੱਖ ਡੇਰਾ ਪ੍ਰੇਮੀ 25 ਅਗਸਤ ਤੱਕ ਪੰਚਕੂਲਾ ਪਹੁੰਚ ਸਕਦੇ ਹਨ। ਪੰਚਕੂਲਾ ਦੀਆਂ ਸੜਕਾਂ `ਤੇ ਡੇਰਾ ਪ੍ਰੇਮੀਆਂ ਦੀਆਂ ਟੋਲੀਆਂ, ਦਰੱਖਤਾਂ ਦੇ ਥੱਲ੍ਹੇ ,ਪਾਰਕਾਂ, ਡਿਵਾਈਡਰਾਂ `ਤੇ , ਖਾਲੀ ਪਈਆਂ ਪਾਰਕਿੰਗ ਦੀਆਂ ਜਗ੍ਹਾ ਆਦਿ ਜਿਥੇ ਵੀ ਕਿਸੇ ਨੂੰ ਜਗ੍ਹਾ ਮਿਲ ਰਹੀ ਹੈ ਉਥੇ ਹੀ ਡੇਰਾ ਲਗਾ ਰਹੇ ਹਨ। ਹੱਦ ਤਾਂ ਉਸ ਸਮੇਂ ਹੋ ਗਈ ਜਦੋਂ ਸੈਕਟਰ-4 ਦੇ ਸਰਕਾਰੀ ਸਕੂਲ `ਚ ਬੁੱਧਵਾਰ ਨੂੰ ਛੁੱਟੀ ਕਰ ਦਿੱਤੀ ਗਈ, ਅਤੇ ਡੇਰਾ ਪ੍ਰੇਮੀਆਂ ਨੇ ਜ਼ਬਰਦਸਤੀ ਆਪਣਾ ਡੇਰਾ ਜਮ੍ਹਾ ਲਿਆ। ਜ਼ਿਲਾ ਪ੍ਰਸ਼ਾਸਨ ਅਤੇ ਪੁਲਸ ਚਾਹੁੰਦੇ ਹੋਏ ਵੀ ਬਾਹਰ ਨਹੀਂ ਨਿਕਲ ਸਕੀ। ਪੁਲਸ ਕਮਿਸ਼ਨਰ ਏ.ਐਸ.ਚਾਵਲਾ ਸਮੇਤ ਹੋਰ ਪੁਲਸ ਅਧਿਕਾਰੀ ਪੰਚਕੂਲਾ `ਚ 43 ਜਗ੍ਹਾ `ਤੇ ਨਾਕਿਆਂ ਨੂੰ ਚੈੱਕ ਕਰਦੇ ਹੋਏ ਅਤੇ ਕਾਨੂੰਨ ਵਿਵਸਥਾ ਦਾ ਜਾਇਜ਼ਾ ਲੈਂਦੇ ਹੋਏ ਦਿਖਾਈ ਦਿੱਤੇ, ਕਿਉਂਕਿ ਕੋਰਟ ਕੰਪਲੈਕਸ ਸੈਕਟਰ-1 `ਚ ਹੈ ਲਿਹਾਜ਼ਾ ਪੁਲਸ ਅਤੇ ਪੈਰਾ ਮਿਲਟਰੀ ਫੋਰਸ ਵਲੋਂ ਚਾਰੋਂ ਪਾਸੇ ਕੰਢੇਦਾਰ ਤਾਰਾਂ ਲਗਾ ਕੇ ਕਿਲ੍ਹੇਬੰਦੀ ਕਰ ਦਿੱਤੀ ਗਈ ਹੈ।

Most Popular

To Top