Ek Prem Katha Box Office Collection Day 10: Aksha Kumar’s Film Earns Rs 115 Crore, To Beat Salman Khan’s Tubelight - A One
Entertainment

Ek Prem Katha Box Office Collection Day 10: Aksha Kumar’s Film Earns Rs 115 Crore, To Beat Salman Khan’s Tubelight

ਬਾਲੀਵੁੱਡ ਐਕਟਰ ਅਕਸ਼ੇ ਕੁਮਾਰ ਦੀ ਹਾਲੀਆ ਰਿਲੀਜ਼ ਹੋਈ ਫਿਲਮ `ਟਾਇਲੇਟ…` ਨੇ ਬਾਕਸ ਆਫਿਸ `ਤੇ ਉਨ੍ਹਾਂ ਦੀ ਹੀ ਪਿਛਲੀ ਫਿਲਮ `ਜੌਲੀ. ਐੱਲ. ਐੱਲ. ਬੀ. 2` ਦਾ ਰਿਕਾਰਡ ਤੋੜ ਦਿੱਤਾ ਹੈ।ਰਿਲੀਜ਼ ਦੇ 11 ਦਿਨ ਬਾਅਦ ਫਿਲਮ ਨੇ 117.9 ਕਰੋੜ ਰੁਪਏ ਦਾ ਬਿਜ਼ਨੈੱਸ ਬਾਕਸ ਆਫਿਸ `ਤੇ ਕੀਤਾ ਹੈ। ਬਾਕਸ ਆਫਿਸ `ਤੇ ਇਸ ਕਮਾਈ ਤੋਂ ਬਾਅਦ ਅਕਸ਼ੇ ਦੀ ਇਸ ਫਿਲਮ `ਜੌਲੀ. ਐੱਲ. ਐੱਲ. ਬੀ. 2` ਦੇ ਲਾਈਫ ਟਾਈਮ ਬਿਜ਼ਨੈੱਸ ਨੂੰ ਹੈਰਾਨੀ `ਚ ਪਾ ਦਿੱਤਾ ਹੈ।ਇਸ ਫਿਲਮ ਨੇ ਕੁੱਲ 117 ਕਰੋੜ ਦੀ ਕਮਾਈ ਕੀਤੀ ਸੀ।ਜ਼ਿਕਰਯੋਗ ਹੈ ਕਿ ਅਕਸ਼ੇ ਦੀ `ਟਾਇਲੇਟ…` ਦਾ ਅਗਲਾ ਮੁਕਾਬਲਾ ਹੁਣ ਉਨ੍ਹਾਂ ਦੀ ਫਿਲਮ ਰੁਸਤਮ ਨਾਲ ਹੈ, ਜਿਸ ਦੀ ਕਮਾਈ 127.42 ਕਰੋੜ ਰਹੀ ਸੀ।ਅਕਸ਼ੇ ਕੁਮਾਰ ਦੀ 100 ਕਲੱਬ ਦੀ ਲਗਾਤਾਰ ਇਹ ਪੰਜਵੀਂ ਫਿਲਮ ਬਣ ਗਈ ਹੈ। ਬਾਕਸ ਆਫਿਸ `ਤੇ ਅਕਸ਼ੇ ਕੁਮਾਰ ਦੀਆਂ ਫਿਲਮਾਂ ਲਗਾਤਾਰ ਝੰਡੇ ਗੱਡ ਰਹੀ ਹੈ।ਉੱਥੇ ਦੂਜੇ ਪਾਸੇ ਅਕਸ਼ੇ ਕੋਲ ਅਜੇ ਰਜਨੀਕਾਂਤ ਦੀ ਫਿਲਮ `ਰੋਬੋਟ 2`, ਬਾਇਓਪਿਕ ਫਿਲਮ `ਪੈਡਮੇਨ` ਅਤੇ ਇੰਡੀਆ ਦੇ ਪਹਿਲੇ ਓਲੰਪਿਕ ਮੈਡਲ `ਤੇ ਬਣ ਰਹੀ ਫਿਲਮ `ਗੋਲਡ` ਹੈ।ਅਕਸ਼ੇ ਕੁਮਾਰ ਇਸ ਸਮੇਂ ਬਾਲੀਵੁੱਡ `ਚ ਬਿਜ਼ਨੈੱਸ ਦੇ ਲਿਹਾਜ਼ ਨਾਲ ਕਾਫੀ ਐਕਟਰ ਉਭਰ ਰਹੇ ਹਨ।

 

 

Most Popular

To Top