Inter State Border Is Sealed - A One
Latest News

Inter State Border Is Sealed

ਡੇਰਾ ਸਿਰਸਾ ਮੁੱਖੀ ਸਬੰਧੀ 25 ਅਗਸਤ ਨੂੰ ਆਉਣ ਵਾਲੇ ਫੈਸਲੇ ਤੋਂ ਪਹਿਲਾਂ ਪਟਿਆਲਾ ਪੁਲਸ ਪੱਬਾਂ ਭਾਰ ਹੋ ਗਈ ਹੈ।ਤਿੰਨ ਦਿਨ ਪਹਿਲਾਂ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਵਿਸ਼ੇਸ਼ ਤੌਰ `ਤੇ ਡੀ.ਜੀ.ਪੀ. ਸ਼੍ਰੀ ਸੁਰੇਸ਼ ਅਰੋੜਾ ਪਟਿਆਲਾ ਪਹੁੰਚੇ। ਉਨ੍ਹਾਂ ਪਹਿਲਾਂ ਹਵਾਈ ਸਰਵੇਖਣ ਕੀਤਾ।ਇਸ ਤੋਂ ਬਾਅਦ ਸ਼੍ਰੀ ਅਰੋੜਾ, ਏ. ਡੀ. ਜੀ. ਪੀ. ਲਾਅ ਐਂਡ ਆਰਡਰ ਹਰਦੀਪ ਸਿੰਘ ਢਿੱਲੋਂ ਤੇ ਏ. ਡੀ. ਜੀ. ਪੀ. ਇੰਟੈਲੀਜੈਂਸ ਦਿਨਕਰ ਗੁਪਤਾ ਨੇ ਐੈੱਸ. ਐੈੱਚ. ਓ. ਰੈਂਕ ਤੱਕ ਸਮੁੱਚੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਪੂਰੀ ਯੋਜਨਾ ਬਾਰੇ ਵਿਸਥਾਰ ਨਾਲ ਦੱਸਿਆ।ਇਸ ਤੋਂ ਇਲਾਵਾ ਸਮੁੱਚੇ ਅਧਿਕਾਰੀਆਂ ਤੋਂ ਫੀਡਬੈਕ ਵੀ ਲਈ।ਮੀਟਿੰਗ ਤੋਂ ਬਾਅਦ ਐੱਸ. ਐੱਸ. ਪੀ. ਡਾ. ਐੱਸ. ਭੂਪਤੀ ਨੇ ਦੱਸਿਆ ਕਿ ਪਟਿਆਲਾ ਪੁਲਸ ਪੂਰੀ ਤਰ੍ਹਾਂ ਤਿਆਰ ਹੈ।ਅੱਜ ਸ਼ਾਮ ਤੱਕ ਪੈਰਾ-ਮਿਲਟਰੀ ਫੋਰਸ ਪਟਿਆਲਾ ਪਹੁੰਚ ਜਾਵੇਗੀ।ਉਨ੍ਹਾਂ ਦੱਸਿਆ ਕਿ 25 ਅਗਸਤ ਨੂੰ ਹਰਿਆਣਾ ਨਾਲ ਲਗਦੇ ਸਮੁੱਚੇ ਬਾਰਡਰ ਨੂੰ ਸੀਲ ਕਰ ਦਿੱਤਾ ਜਾਵੇਗਾ।

 

Most Popular

To Top