Donald Trump: We can no longer be silent about Pakistan's safe havens - A One
Country

Donald Trump: We can no longer be silent about Pakistan’s safe havens

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਰਜੀਨੀਆ `ਚ ਇਕ ਸੰਬੋਧਨ ਦੌਰਾਨ ਅੱਤਵਾਦ ਦੇ ਮਾਮਲੇ `ਚ ਪਾਕਿਸਤਾਨ ਨੂੰ ਚੇਤਾਵਨੀ ਦਿੱਤੀ ਹੈ।ਉਨ੍ਹਾਂ ਨੇ ਕਿਹਾ ਕਿ ਅਮਰੀਕਾ ਕਿਸੇ ਵੀ ਸਥਿਤੀ `ਚ ਇਹ ਬਰਦਾਸ਼ਤ ਨਹੀਂ ਕਰੇਗਾ । ਕਿ ਪਾਕਿਸਤਾਨ ਅੱਤਵਾਦੀਆਂ ਲਈ ਸਵਰਗ ਬਣਿਆ ਰਹੇ । ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਅਮਰੀਕਾ ਪਾਕਿਸਤਾਨ ਨੂੰ ਅਰਬਾਂ ਡਾਲਰ ਦਿੰਦਾ ਰਿਹਾ ਹੈ ਤੇ ਉਸੇ ਵਕਤ ਉਹ ਉਨ੍ਹਾਂ ਅੱਤਵਾਦੀਆਂ ਨੂੰ ਪਨਾਹ ਦਿੰਦਾ ਰਿਹਾ, ਜਿਨ੍ਹਾਂ ਖਿਲਾਫ ਅਮਰੀਕਾ ਲੜ ਰਿਹਾ ਹੈ।ਇਸ ਨੂੰ ਬਦਲਣਾ ਹੋਵੇਗਾ ਤੇ ਇਹ ਜਲਦ ਬਦਲੇਗਾ। ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਅਮਰੀਕਾ ਅਫ਼ਗ਼ਾਨ ਸਰਕਾਰ ਨਾਲ ਮਿਲ ਕੇ ਕੰਮ ਕਰੇਗਾ।ਭਾਰਤ ਨੂੰ ਸਹਿਯੋਗ ਦੀ ਅਪੀਲ ਕਰਦੇ ਹੋਏ ਟਰੰਪ ਨੇ ਕਿਹਾ ਕਿ ਅਮਰੀਕਾ ਚਾਹੁੰਦਾ ਹੈ ਕਿ ਭਾਰਤ ਆਰਥਿਕ ਸਹਾਇਤਾ ਤੇ ਵਿਕਾਸ ਦੇ ਮਾਮਲੇ `ਚ ਅਫ਼ਗ਼ਾਨਿਸਤਾਨ ਦਾ ਸਹਿਯੋਗ ਕਰੇ।ਉਨ੍ਹਾਂ ਨੇ ਅੱਗੇ ਕਿਹਾ ਕਿ ਭਾਰਤ ਨੇ ਅਮਰੀਕਾ ਨਾਲ ਵਪਾਰ `ਚ ਅਰਬਾਂ ਡਾਲਰ ਬਣਾਏ ਹਨ, ਹੁਣ ਅਮਰੀਕਾ ਭਾਰਤ ਕੋਲੋਂ ਅਫ਼ਗ਼ਾਨਿਸਤਾਨ `ਚ ਮਦਦ ਚਾਹੁੰਦਾ ਹੈ। ਅਫ਼ਗ਼ਾਨਿਸਤਾਨ `ਤੇ ਆਪਣੀ ਨੀਤੀ ਸਪਸ਼ਟ ਕਰਦੇ ਹੋਏ ਟਰੰਪ ਨੇ ਕਿਹਾ ਕਿ ਉਹ ਭਾਰਤ ਨਾਲ ਗਹਿਰੇ ਕੂਟਨੀਤਕ ਸਬੰਧ ਬਣਾਉਣ ਦੇ ਨਾਲ ਅਫ਼ਗ਼ਾਨਿਸਤਾਨ ਦੀ ਵੱਧ ਤੋਂ ਵੱਧ ਮਦਦ ਕਰਨਗੇ। ਉਨ੍ਹਾਂ ਨੇ ਕਿਹਾ ਕਿ ਇਕ ਪਾਸੇ ਤਾਂ ਪਾਕਿਸਤਾਨੀ ਲੋਕ ਅੱਤਵਾਦ ਦੀ ਮਾਰ ਝੇਲ ਰਹੇ ਹਨ ਪਰ ਉਸੇ ਵਕਤ ਪਾਕਿਸਤਾਨ ਅੱਤਵਾਦੀਆਂ ਲਈ ਸੁਰੱਖਿਅਤ ਸਵਰਗ ਬਣਿਆ ਹੋਇਆ ਹੈ।

Most Popular

To Top